ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਦੂਜੇ ਸਭ ਤੋਂ ਵੱਡੇ ਤੇਲ ਬਰਾਮਦਕਾਰ ਰੂਸ ਨੇ ਆਪਣੀਆਂ ਮੁੱਖ ਬਰਾਮਦ ਬੰਦਰਗਾਹਾਂ ’ਤੇ ਰੋਕ ਸਖਤ ਕਰ ਦਿੱਤੀ ਹੈ। ਨੋਵੋਰੋਸਿੱਸਕ ਦੀ ਬਲੈਕ ਸੀ ਬੰਦਰਗਾਹ ’ਤੇ ਇਕ ਹੋਰ ਮੂਰਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਠੀਕ ਇਕ ਦਿਨ ਪਹਿਲਾਂ ਰੂਸ ਨੇ ਕੈਸਪੀਅਨ ਪਾਈਪਲਾਈਨ ਨਾਲ ਲੋਡਿੰਗ ’ਤੇ ਰੋਕ ਲਾਈ ਸੀ।
ਰੂਸ ਰੋਜ਼ਾਨਾ ਲੱਗਭੱਗ 9 ਮਿਲੀਅਨ ਬੈਰਲ ਤੇਲ ਦਾ ਉਤਪਾਦਨ ਕਰਦਾ ਹੈ, ਜੋ ਕੌਮਾਂਤਰੀ ਉਤਪਾਦਨ ਦਾ ਲੱਗਭੱਗ 10ਵਾਂ ਹਿੱਸਾ ਹੈ। ਇਸ ਦੀਆਂ ਬੰਦਰਗਾਹਾਂ ਤੋਂ ਕਜਾਕਿਸਤਾਨ ਦਾ ਤੇਲ ਵੀ ਬਰਾਮਦ ਕੀਤਾ ਜਾਂਦਾ ਹੈ। ਹੁਣ ਇਸ ਰੋਕ ਨਾਲ ਰੂਸ ਦੀ ਤੇਲ ਬਰਾਮਦ ਨੂੰ ਝਟਕਾ ਲੱਗ ਸਕਦਾ ਹੈ।
ਰੂਸ ਵੱਲੋਂ ਲਾਈਆਂ ਇਨ੍ਹਾਂ ਰੋਕਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰੂਸ ਅਤੇ ਯੂਕ੍ਰੇਨ ’ਚ ਸ਼ਾਂਤੀ ਨਾਲ ਗੱਲਬਾਤ ’ਚ ਹੌਲੀ ਪ੍ਰਗਤੀ ਤੋਂ ਨਾਖੁਸ਼ ਹਨ। ਉਨ੍ਹਾਂ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਵਾਧੂ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਕੌਮਾਂਤਰੀ ਊਰਜਾ ਬਾਜ਼ਾਰ ’ਚ ਭਾਰੀ ਉਥਲ-ਪੁਥਲ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪਹਿਲਾਂ ਭੂਚਾਲ, ਹੁਣ ਜਵਾਲਾਮੁਖੀ ! ਸੜਕਾਂ 'ਤੇ ਖਿੱਲਰਿਆ ਲਾਵਾ, ਖ਼ਾਲੀ ਕਰਵਾਏ ਗਏ ਘਰ
ਨੋਵੋਰੋਸਿੱਸਕ ਬੰਦਰਗਾਹ ’ਤੇ ਨਵੀਆਂ ਪਾਬੰਦੀਆਂ
ਰੂਸੀ ਤੇਲ ਪਾਈਪਲਾਈਨ ਕੰਪਨੀ ਟਰਾਂਸਨੈਫਟ ਨੇ ਕਿਹਾ ਕਿ ਟ੍ਰਾਂਸਪੋਰਟ ਨਿਗਰਾਨੀ ਸੰਸਥਾ ਵੱਲੋਂ ਬਿਨਾਂ ਕਾਰਣਾਂ ਜਾਂਚ ਤੋਂ ਬਾਅਦ ਨੋਵੋਰੋਸਿੱਸਕ ’ਚ ਇਕ ਮੂਰਿੰਗ ਨੂੰ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਰੋਕ ਨਾਲ ਬੰਦਰਗਾਹ ਦੇ ਕੁਲ ਸੰਚਾਲਨ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਨੋਵੋਰੋਸਿੱਸਕ ਵਪਾਰਕ ਸਮੁੰਦਰੀ ਬੰਦਰਗਾਹ ਰੂਸ ਦੇ ਸਭ ਤੋਂ ਵੱਡੇ ਤੇਲ ਬਰਾਮਦ ਕੇਂਦਰਾਂ ’ਚੋਂ ਇਕ ਹੈ। ਇੱਥੋਂ ਦੇ ਸ਼ੇਸਖਾਰਿਸ ਟਰਮੀਨਲ ’ਤੇ ਰੋਕ ਨਾਲ ਤੁਰਕੀ ਅਤੇ ਜਾਰਜੀਆ ਨੂੰ ਹੋਣ ਵਾਲੀ ਬਰਾਮਦ ’ਤੇ ਅਸਰ ਪੈ ਸਕਦਾ ਹੈ। ਬਰਥ 8, ਜਿਸ ਦੀ ਵਰਤੋਂ ਘੱਟ ਸਲਫਰ ਵਾਲੇ ਡੀਜ਼ਲ ਟੈਂਕਰਾਂ ਲਈ ਕੀਤੀ ਜਾਂਦੀ ਹੈ, ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਜਨਵਰੀ ਤੋਂ ਮਾਰਚ ’ਚ ਇਸ ਬਰਥ ਤੋਂ ਲੱਗਭੱਗ 1,00,000 ਟਨ ਡੀਜ਼ਲ ਲੋਡ ਕੀਤਾ ਗਿਆ ਸੀ।
ਕੈਸਪੀਅਨ ਪਾਈਪਲਾਈਨ ਕੰਸੋਰਟੀਅਮ (ਸੀ. ਪੀ. ਸੀ.) ਦੇ ਟਰਮੀਨਲ ’ਤੇ ਵੀ ਰੈਗੂਲੇਟਰੀ ਜਾਂਚ ਤੋਂ ਬਾਅਦ 3 ’ਚੋਂ 2 ਮੂਰਿੰਗ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਪਾਈਪਲਾਈਨ ਅਮਰੀਕੀ ਕੰਪਨੀਆਂ ਸ਼ੇਵਰਾਨ ਅਤੇ ਐਕਸਾਨ ਮੋਬਿਲ ਨਾਲ ਜੁੜੀਆਂ ਹੋਈਆਂ ਹਨ।
ਅਪ੍ਰੈਲ ’ਚ ਬਰਾਮਦ ਯੋਜਨਾਵਾਂ ’ਤੇ ਅਸਰ
ਅਪ੍ਰੈਲ ਲਈ ਕੈਸਪੀਅਨ ਪਾਈਪਲਾਈਨ ਰਾਹੀਂ 1.7 ਮਿਲੀਅਨ ਬੈਰਲ ਰੋਜ਼ਾਨਾ (ਕਰੀਬ 6.5 ਮਿਲੀਅਨ ਮੀਟ੍ਰਿਕ ਟਨ) ਤੇਲ ਬਰਾਮਦ ਕਰਨ ਦੀ ਯੋਜਨਾ ਸੀ ਪਰ ਹੁਣ ਖਰੀਦਦਾਰ ਸੋਧੇ ਹੋਏ ਲੋਡਿੰਗ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਕਜਾਕਿਸਤਾਨ ਅਤੇ ਸ਼ੇਵਰਾਨ ਨੇ ਭਰੋਸਾ ਦਿੱਤਾ ਹੈ ਕਿ ਪਾਈਪਲਾਈਨ ਪ੍ਰਵਾਹ ’ਚ ਕੋਈ ਵੱਡੀ ਰੁਕਾਵਟ ਨਹੀਂ ਆਈ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਆਪਣੇ ਹੱਥੀਂ ਖ਼ਤਮ ਕਰ ਦਿੱਤੀ ਆਪਣੀ ਦੁਨੀਆ, ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਧਾਨ ਮੰਤਰੀ ਮੋਦੀ ਪੁੱਜੇ ਥਾਈਲੈਂਡ, ਹੋਇਆ ਨਿੱਘਾ ਸਵਾਗਤ (ਤਸਵੀਰਾਂ)
NEXT STORY