ਨਵੀਂ ਦਿੱਲੀ-ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਕੀਮਤ ਦੇ ਵਾਧੇ ਦੇ ਲਾਭ ਨਾਲ 1800 ਡਾਲਰ ਪ੍ਰਤੀ ਔਸ ਹੋ ਗਿਆ ਹੈ ਜਦਕਿ ਚਾਂਦੀ 27.53 ਡਾਲਰ ਪ੍ਰਤੀ ਔਸ 'ਤੇ ਰਹੀ ਹੈ ਅਤੇ ਫਰਵਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋ ਸੋਨੇ ਦੀ ਕੀਮਤ 1800 ਡਾਲਰ 'ਤੇ ਪਹੁੰਚੀ। ਸੀਨੀਅਰ ਮਾਹਿਰ ਮੁਤਾਬਕ ਡਾਲਰ ਦੇ ਕਮਜ਼ੋਰ ਪੈਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਗਲੋਬਲੀ ਕੀਮਤਾਂ 'ਚ ਸੁਧਾਰ ਦੇ ਰੁਖ ਨੂੰ ਦਰਸਾਉਂਦੇ ਹੋਏ ਸਥਾਨਕ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ ਦਾ ਭਾਅ 439 ਰੁਪਏ ਦੀ ਤੇਜ਼ੀ ਨਾਲ 46,680 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਅਪ੍ਰੈਲ ਮਹੀਨੇ 'ਚ ਹੀ ਸੋਨਾ 2601 ਮਹਿੰਗਾ ਹੋ ਕੇ 46,791 ਰੁਪਏ 'ਤੇ ਪਹੁੰਚ ਗਿਆ ਜਦਕਿ 31 ਮਾਰਚ ਨੂੰ ਇਹ 44,190 ਰੁਪਏ 'ਤੇ ਸੀ। ਉਥੇ ਅਪ੍ਰੈਲ 'ਚ ਚਾਂਦੀ ਵੀ 4938 ਰੁਪਏ ਮਹਿੰਗੀ ਹੋਈ ਹੈ । 31 ਮਾਰਚ ਨੂੰ ਬਾਜ਼ਾਰ ਬੰਦ ਹੋਣ ਕਾਰਣ ਚਾਂਦੀ 62,862 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ ਜੋ ਹੁਣ 67,800 ਰੁਪਏ 'ਤੇ ਪਹੁੰਚ ਗਈ ਹੈ। ਦੇਸ਼ 'ਚ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਐਕਸਪਰਟਸ ਨੂੰ ਸੋਨੇ 'ਚ ਅੱਘੇ ਹੋਰ ਤੇਜ਼ੀ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
LIC 'ਚ 10 ਮਈ ਤੋਂ ਹਰ ਹਫ਼ਤੇ 5 ਦਿਨ ਹੋਵੇਗਾ ਕੰਮ, ਇਸ ਦਿਨ ਰਹੇਗੀ ਛੁੱਟੀ
NEXT STORY