ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਹਫਤਾਵਾਰ 'ਤੇ ਪੀਲੀ ਧਾਤੂ 'ਚ ਤੇਜ਼ੀ ਦੇ ਬਲ 'ਤੇ ਘਰੇਲੂ ਪੱਧਰ 'ਚ ਮੰਗ ਕਮਜ਼ੋਰ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 105 ਰੁਪਏ ਚਮਕ ਕੇ 34,280 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ 320 ਰੁਪਏ ਉਛਲ ਕੇ 41,250 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਕੌਮਾਂਤਰੀ ਬਾਜ਼ਾਰਾਂ 'ਚ ਹਫਤਾਵਾਰ 'ਤੇ ਸ਼ੁੱਕਰਵਾਰ ਨੂੰ ਲੰਡਨ ਦਾ ਸੋਨਾ ਹਾਜ਼ਿਰ 2.05 ਡਾਲਰ ਦੇ ਵਾਧੇ ਨੂੰ ਲੈ ਕੇ 1,312.20 ਡਾਲਰ ਪਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 1.5 ਡਾਲਰ ਦੇ ਵਾਧੇ ਨੂੰ ਲੈ ਕੇ 1,315.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ੇਲਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੁਬਾਰਾ ਸ਼ਟਡਾਊਨ ਦੀ ਧਮਕੀ ਦੇ ਨਾਲ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਤਣਾਅ ਦੇ ਘੱਟ ਨਹੀਂ ਹੋਣ ਦੇ ਕਾਰਨ ਸੋਨੇ ਦੇ ਭਾਅ 1,300 ਡਾਲਰ ਪ੍ਰਤੀ ਔਂਸ ਤੋਂ ਉੱਪਰ ਬਣੇ ਹੋਏ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.035 ਡਾਲਰ ਦੀ ਤੇਜ਼ੀ ਦੇ ਨਾਲ 15.76 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇੰਡੀਗੋ, ਜੈੱਟ 'ਤੇ DGCA ਦਾ ਸ਼ਿੰਕਜਾ, ਵਿਦੇਸ਼ ਨਹੀਂ ਜਾਣਗੇ ਇਹ ਜਹਾਜ਼
NEXT STORY