ਨਵੀਂ ਦਿੱਲੀ— ਡਾਲਰ ਦਾ ਮੁੱਲ ਵਧਣ ਅਤੇ ਰੁਪਏ ਦੇ ਕਮਜ਼ੋਰ ਹੋਣ ਨਾਲ ਘਰੇਲੂ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤਿੰਨ ਦਿਨਾਂ ਪਿੱਛੋਂ ਤੇਜ਼ੀ ਦਰਜ ਹੋਈ ਹੈ। ਸੋਮਵਾਰ ਨੂੰ ਭਾਰਤੀ ਕਰੰਸੀ 'ਚ 21 ਪੈਸੇ ਦੀ ਗਿਰਾਵਟ ਦਰਜ ਹੋਈ ਅਤੇ ਡਾਲਰ ਦੀ ਕੀਮਤ 73.35 ਦੇ ਪੱਧਰ 'ਤੇ ਪਹੁੰਚ ਗਈ।
ਭਾਰਤ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਪ੍ਰਤੀ ਦਸ ਗ੍ਰਾਮ 258 ਰੁਪਏ ਦੀ ਬੜ੍ਹਤ ਦਰਜ ਹੋਈ ਅਤੇ ਚਾਂਦੀ ਦੀ ਕੀਮਤ 'ਚ ਪ੍ਰਤੀ ਕਿਲੋਗ੍ਰਾਮ 837 ਰੁਪਏ ਦੀ ਤੇਜ਼ੀ ਦੇਖੀ ਗਈ।
ਦਿੱਲੀ ਸਰਾਫਾ ਬਾਜ਼ਾਰ 'ਚ 10 ਗ੍ਰਾਮ ਸੋਨੇ ਦੀ ਕੀਮਤ 51,877 ਰੁਪਏ 'ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਇਸ ਦੀ ਕੀਮਤ 51,619 ਰੁਪਏ ਸੀ। ਉੱਥੇ ਹੀ, ਚਾਂਦੀ 69,448 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸੋਮਵਾਰ ਨੂੰ ਸਰਾਫਾ ਬਾਜ਼ਾਰਾਂ 'ਚ 24 ਕੈਰੇਟ ਸੋਨਾ ਗਿਰਾਵਟ ਨਾਲ ਖੁੱਲ੍ਹਾ ਸੀ ਪਰ ਰੁਪਏ ਦੇ ਮੁਕਾਬਲੇ ਡਾਲਰ ਦੇ ਮਜਬੂਤ ਹੋਣ ਕਾਰਨ ਹੌਲੀ-ਹੌਲੀ ਇਸ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਕਾਰੋਬਾਰ ਖ਼ਤਮ ਹੋਣ ਤੱਕ ਇਸ 'ਚ 258 ਰੁਪਏ ਦੀ ਬੜ੍ਹਤ ਦਰਜ ਹੋਈ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਪ੍ਰਮੁੱਖ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸਥਿਰ ਰਹੀਆਂ। ਕੌਮਾਂਤਰੀ ਬਾਜ਼ਾਰ 'ਚ ਸੋਨਾ 1,932 ਡਾਲਰ ਪ੍ਰਤੀ ਔਂਸ ਅਤੇ ਚਾਂਦੀ 26.93 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਕੋਰੋਨਾ ਤੋਂ ਪਹਿਲਾਂ ਵਾਲੇ ਪੱਧਰ 'ਤੇ ਨਹੀਂ ਪੁੱਜ ਸਕੇਗੀ ਅਰਥਵਿਵਸਥਾ : ਰਿਪੋਰਟ
NEXT STORY