ਨਵੀਂ ਦਿੱਲੀ— ਰੱਖੜੀ ਤੋਂ ਪਹਿਲਾਂ ਸੋਨਾ ਜਾਂ ਚਾਂਦੀ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਚੰਗੀ ਖਬਰ ਹੈ। ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤਾਂ 'ਚ ਹਫਤੇ ਦੇ ਅਖੀਰ 'ਤੇ ਆਈ ਤੇਜ਼ ਗਿਰਾਵਟ ਅਤੇ ਦੁਨੀਆ ਦੀਆਂ ਹੋਰ ਕਰੰਸੀਆਂ ਦੀ ਮੁਕਾਬਲੇ ਡਾਲਰ 'ਚ ਆਈ ਤੇਜ਼ੀ ਕਾਰਨ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਪਹਿਲਾਂ ਨਾਲੋਂ ਸਸਤਾ ਹੋ ਕੇ 29,420 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੰਸਾਰਕ ਦਬਾਅ 'ਚ ਚਾਂਦੀ ਵੀ ਫਿਕੀ ਹੋਈ ਅਤੇ ਇਹ 1,075 ਰੁਪਏ ਡਿੱਗ ਕੇ 38,325 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਉੱਥੇ ਹੀ, ਇਸ ਮਿਆਦ 'ਚ ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਰ ਕਰੀਬ 11 ਡਾਲਰ ਡਿੱਗ ਕੇ ਸ਼ੁੱਕਰਵਾਰ ਨੂੰ 1,258.85 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 11 ਡਾਲਰ ਪ੍ਰਤੀ ਔਂਸ ਦੀ ਗਿਰਾਵਟ 'ਚ 1,264.3 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਵੀ ਲਗਾਤਾਰ ਤਿੰਨ ਹਫਤੇ ਦੀ ਤੇਜ਼ੀ ਖੋਹਦੀਂ ਹੋਈ 0.46 ਸੈਂਟ ਕਮਜ਼ੋਰ ਹੋ ਕੇ ਹਫਤੇ ਦੀ ਅਖੀਰ 'ਤੇ 16.24 ਡਾਲਰ ਪ੍ਰਤੀ ਔਂਸ 'ਤੇ ਰਹੀ।
ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਮਜ਼ਬੂਤ ਰੁਜ਼ਗਾਰ ਅੰਕੜਿਆਂ ਕਾਰਨ ਨਿਵੇਸ਼ਕਾਂ ਦੀ ਧਾਰਣਾ ਅਰਥ-ਵਿਵਸਥਾ ਪ੍ਰਤੀ ਮਜ਼ਬੂਤ ਹੋਈ, ਜਿਸ ਕਾਰਨ ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਪਿਛਲੇ ਕਈ ਦਿਨਾਂ ਤੋਂ ਗਿਰਾਵਟ 'ਚ ਰਹਿਣ ਵਾਲੇ ਡਾਲਰ 'ਚ ਸਥਿਰਤਾ ਆਈ ਹੈ।
ਉੱਤਰੀ ਰਾਜਾਂ 'ਚ ਨਵੀਂ ਕਪਾਹ ਜਲਦ ਮੰਡੀਆਂ 'ਚ ਆਉਂਣ ਦੀ ਸੰਭਾਵਨਾ
NEXT STORY