ਜੈਤੋ—ਭਾਰਤ ਦੇ ਵਿਭਿੰਨ ਕਪਾਸ ਉਤਪਾਦਕ ਰਾਜਾਂ ਦੀਆਂ ਮੰਡੀਆਂ 'ਚ ਹੁਣ ਤੱਕ ਲੱਗਭਗ 3 ਕਰੋੜ 39 ਲੱਖ ਗੰਢ ਰੂੰ ਪਹੁੰਚਣ ਦੀ ਸੂਚਨਾ ਹੈ। ਅੱਜ ਕਲ ਦੇਸ਼ ਕਪਾਸ ਦੀ ਆਮਦ ਬਹੁਤ ਕਮਜ਼ੋਰ ਪੈ ਚੁੱਕੀ ਹੈ ਅਤੇ ਹੁਣ ਕਾਪਸ ਆਮਦ ਲਗਭਗ 8000-10,000 ਗੰਢ ਰਹਿ ਗਈ ਹੈ।
ਉਤਰੀ ਰਾਜਾਂ 'ਚ ਨਵੀਂ ਕਪਾਸ ਜ਼ਲਦ ਮੰਡੀਆਂ 'ਚ ਆਉਣ ਦੀ ਸੰਭਾਵਨਾ ਹੈ। ਸੂਤਰਾਂ ਦੇ ਅਨੁਸਾਰ ਆਗਾਮੀ ਨਵੇਂ ਪੱਧਰ 2017-18 ਦੇ ਲਈ ਕਿਸਾਨਾਂ ਨੇ ਕਪਾਸ ਦੀ ਬਿਜਾਈ ਨਾਲ ਦੇਸ਼ ਭਰ 'ਚ ਭਾਰੀ ਉਤਸਾਹ ਦੇਖਦੇ ਹੋਏ ਇਸ ਬਾਰ ਪਿਛਲੇ ਸਾਲ ਦੇ ਮੁਕਾਬਲੇ ਰਿਕਾਰਡ ਬਿਜਾਈ ਦੀ ਹੈ।
ਰੂੰ ਦਲਾਲ ਅਤੁਲ ਸ਼ਰਮਾ ਸਿਰਸਾ ਦੇ ਅਨੁਸਾਰ ਹੁਣ ਤੱਕ ਦੇਸ਼ 'ਚ 116.8 ਲੱਖ ਹੈਕਟੇਅਰ 'ਚ ਵਿਹਾਇਟ ਗੋਲਡ ਦੀ ਬਿਜਾਈ ਹੋਈ ਹੈ ਜਿਸ 'ਚ ਪੰਜਾਬ 3.82 ਲੱਖ ਹੈਕਟੇਅਰ, ਹਰਿਆਣਾ 6.56 ਲੱਖ, ਰਾਜਸਥਾਨ 6.15 ਲੱਖ, ਗੁਜਰਾਤ 26.35 ਲੱਖ, ਮੱਧ ਪ੍ਰਦੇਸ਼ 5.76 ਲੱਖ, ਮਹਾਰਾਸ਼ਟਰ 40.16 ਲੱਖ, ਆਂਧਰਾ ਪ੍ਰਦੇਸ਼ 4.05 ਲੱਖ, ਤੇਲੰਗਾਨਾ 17.47 ਲੱਖ, ਕਰਨਾਟਕ 4.08 ਲੱਖ, ਤਾਮਿਲਨਾਡੂ 0.55 ਉੜੀਸਾ 1.444 ਅਤੇ ਹੋਰ ਰਾਜ 0.286 ਖੇਤਰ 'ਚ ਬਿਜਾਈ ਕੀਤੀ ਹੈ। ਇਸ ਬਾਰ ਕਪਾਸ ਬਿਜਾਈ ਦਾ ਅੰਕੜਾ 120 ਲੱਖ ਹੈਕਟੇਅਰ ਪਾਰ ਹੋ ਸਕਦਾ ਹੈ।
ਆਨਲਾਈਨ ਸ਼ਾਪਿੰਗ ਦੇ ਸ਼ੌਕੀਨ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ!
NEXT STORY