ਨਵੀਂ ਦਿੱਲੀ - ਘਰੇਲੂ ਮਿਊਚੁਅਲ ਫੰਡਾਂ (ਐੱਮ. ਐੱਫ.) ਦੀ ਸੋਨੇ ਅਤੇ ਚਾਂਦੀ ਦੀ ਹੋਲਡਿੰਗ ਪਿਛਲੇ 6 ਮਹੀਨਿਆਂ ’ਚ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। ਇਸ ਦਾ ਕਾਰਨ ਐਕਸਚੇਂਜ ਟਰੇਡਿਡ ਫੰਡਾਂ (ਈ. ਟੀ. ਐੱਫ.) ’ਚ ਰਿਕਾਰਡ ਨਿਵੇਸ਼ ਅਤੇ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਤੇਜ਼ ਵਾਧਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਂਫੀ) ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਵੰਬਰ ਦੇ ਅੰਤ ’ਚ ਸੋਨੇ ਅਤੇ ਚਾਂਦੀ ਦੇ ਈ. ਟੀ. ਐੱਫ. ਦੀਆਂ ਸਾਂਝੀਆਂ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਲੱਗਭਗ 1.6 ਲੱਖ ਕਰੋੜ ਰੁਪਏ ਸਨ, ਜੋ ਮਈ 2025 ਦੇ 79,319 ਕਰੋੜ ਰੁਪਏ ਦੇ ਅੰਕੜੇ ਨਾਲੋਂ 100 ਫੀਸਦੀ ਜ਼ਿਆਦਾ ਹੈ।
ਤਾਜ਼ਾ ਏ. ਯੂ. ਐੱਮ. ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਨਵੰਬਰ ’ਚ ਨਿਵੇਸ਼ ਦੀ ਰਫਤਾਰ ਮੱਠੀ ਹੋਣ ਦੇ ਬਾਵਜੂਦ ਹਾਲ ਦੇ ਦਿਨਾਂ ਦੇ ਮੁਕਾਬਲੇ ਅਜੇ ਵੀ ਉੱਚੀ ਬਣੀ ਹੋਈ ਹੈ। ਲਗਾਤਾਰ ਦੋ ਮਹੀਨਿਆਂ ’ਚ 10,000 ਕਰੋੜ ਰੁਪਏ ਤੋ ਜ਼ਿਆਦਾ ਦੀ ਕੁਲੈਕਸ਼ਨ ਤੋਂ ਬਾਅਦ ਪਿਛਲੇ ਮਹੀਨੇ ਈ. ਟੀ. ਐੱਫ. ਨੇ ਲੱਗਭਗ 6,000 ਕਰੋੜ ਰੁਪਏ ਜੁਟਾਏ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਸੋਨੇ ਅਤੇ ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ਕਾਂ ਦੀ ਵਧਦੀ ਦਿਲਚਸਪੀ ਨਵੇਂ ਖਾਤੇ ਖੋਲ੍ਹਣ ਦੇ ਅੰਕੜਿਆਂ ’ਚ ਵੀ ਝਲਕਦੀ ਹੈ। ਕੈਲੰਡਰ ਸਾਲ 2025 ਦੇ ਪਹਿਲੇ 10 ਮਹੀਨਿਆਂ ’ਚ ਗੋਲਡ ਈ. ਟੀ. ਐੱਫ. ਦੇ ਨਿਵੇਸ਼ ਖਾਤਿਆਂ ਜਾਂ ਫੋਲੀਓ ’ਚ 50 ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ ਸਿਲਵਰ ਈ. ਟੀ. ਐੱਫ. ਦੇ ਖਾਤਿਆਂ ’ਚ 4 ਗੁਣਾ ਵਾਧਾ ਦਰਜ ਕੀਤਾ ਗਿਆ।
ਗਲੋਬਲ ਅਤੇ ਸਥਾਨਕ ਕਾਰਕਾਂ ਤੋਂ ਪ੍ਰੇਰਿਤ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਸੋਨੇ ਅਤੇ ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ਕਾਂ ਦੀ ਰੁਚੀ ਵਧੀ ਹੈ। ਭੂ-ਸਿਆਸੀ ਤਣਾਅ, ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਅਤੇ ਡਾਲਰ ’ਚ ਨਰਮੀ ਦੇ ਕਾਰਨ ਕਈ ਨਿਵੇਸ਼ਕ ਮੌਜੂਦਾ ਮਾਹੌਲ ’ਚ ਸੋਨੇ ਅਤੇ ਚਾਂਦੀ ਨੂੰ ਸੁਰੱਖਿਅਤ ਬਦਲ ਵਜੋਂ ਵੇਖ ਰਹੇ ਹਨ। ਇਸ ਤੇਜ਼ੀ ਨੇ ਨਵੇਂ ਨਿਵੇਸ਼ਕਾਂ ਨੂੰ ਵੀ ਇਨ੍ਹਾਂ ਧਾਤਾਂ ਨੂੰ ਆਪਣੇ ਪੋਰਟਫੋਲੀਓ ’ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਸੋਨਾ-ਚਾਂਦੀ ETF ਦਾ AUM
ਮਹੀਨਾ ਸੋਨਾ ਈ. ਟੀ. ਐੱਫ. ਏ. ਯੂ. ਐੱਮ. (ਕਰੋੜ ਰੁਪਏ ’ਚ) ਚਾਂਦੀ ਈ. ਟੀ. ਐੱਫ. ਏ. ਯੂ. ਐੱਮ. (ਕਰੋੜ ਰੁਪਏ ’ਚ)
ਦਸੰਬਰ 2024 44,596 12,317
ਜਨਵਰੀ 2025 51,839 13,566
ਫਰਵਰੀ 2025 55,677 13,994
ਮਾਰਚ 2025 58,888 15,339
ਅਪ੍ਰੈਲ 2025 61,422 15,477
ਮਈ 2025 62,453 16,866
ਜੂਨ 2025 64,777 20,287
ਜੁਲਾਈ 2025 67,635 22,963
ਅਗਸਤ 2025 72,496 26,294
ਸਤੰਬਰ 2025 90,136 36,461
ਅਕਤੂਬਰ 2025 1,02,109 42,507
ਨਵੰਬਰ 2025 (1 ਤਰੀਕ)* 1,10,422 49,046
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਫੰਡ ਹਾਊਸ ਵੱਲੋਂ ਐਂਫੀ ਦੀ ਵੈੱਬਸਾਈਟ ’ਤੇ ਅਪਡੇਟਿਡ ਅੰਕੜਿਆਂ ’ਤੇ ਆਧਾਰਿਤ। ਐਂਫੀ ਵੱਲੋਂ ਜਾਰੀ ਅੰਤਿਮ ਅੰਕੜੇ ਥੋੜ੍ਹੇ ਵੱਖ ਹੋ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਫਾਰੈਕਸ ਮਾਰਕੀਟ ’ਚ ਹੜਕੰਪ, ਹੁਣ ਤੱਕ ਦੀ ਸਭ ਤੋਂ ਹੇਠਲੇ ਪੱਧਰ 'ਤੇ ਰੁਪਿਆ, ਕੀ ਅਰਥਵਿਵਸਥਾ ਲਈ ਖਤਰੇ ਦੀ ਘੰਟੀ?
NEXT STORY