ਨਵੀਂ ਦਿੱਲੀ- ਸੋਨੇ ਦੀ ਕੀਮਤ ਹਾਲ ਹੀ ਵਿਚ 48 ਹਜ਼ਾਰ ਰੁਪਏ ਦਾ ਪੱਧਰ ਛੂਹਣ ਪਿੱਛੋਂ ਥੱਲ੍ਹੇ ਆ ਗਈ ਹੈ। ਸੋਮਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀ ਵਾਇਦਾ ਕੀਮਤ ਕਾਰੋਬਾਰ ਦੇ ਸ਼ੁਰੂ ਵਿਚ 47,344 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਆ ਗਈ। ਹਾਲਾਂਕਿ, ਇਸ ਮਹੀਨੇ ਦੇ ਸ਼ੁਰੂ ਵਿਚ ਸੋਨਾ 44,000 ਰੁਪਏ 'ਤੇ ਸੀ। ਵਿਦੇਸ਼ੀ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਅਤੇ ਦੇਸ਼ ਵਿਚ ਕੋਵਿਡ-19 ਦੇ ਮਾਮਿਲਆਂ ਵਿਚ ਵਾਧੇ ਦੇ ਨਾਲ-ਨਾਲ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਧੀ ਖ਼ਰੀਦਦਾਰੀ ਨਾਲ ਸੋਨਾ ਮਹਿੰਗਾ ਹੋ ਰਿਹਾ ਹੈ।
ਵਿਦੇਸ਼ੀ ਬਾਜ਼ਾਰ ਵਿਚ ਇਸ ਦੌਰਾਨ ਸੋਨਾ 0.07 ਫ਼ੀਸਦੀ ਦੀ ਗਿਰਾਵਟ ਨਾਲ 1,779 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.9 ਫ਼ੀਸਦੀ ਦੀ ਕਮਜ਼ੋਰੀ ਨਾਲ 25.87 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਕੋਵਿਡ-19: ਬ੍ਰੋਕਰੇਜ ਫਰਮਾਂ ਨੇ ਭਾਰਤ ਦੇ GDP ਅਨੁਮਾਨ 'ਚ ਕੀਤੀ ਇੰਨੀ ਕਮੀ
2020 'ਚ ਦੇ ਚੁੱਕੈ 28 ਫ਼ੀਸਦੀ ਰਿਟਰਨ
ਕਮੋਡਿਟੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਕ ਵਾਰ ਫਿਰ ਸੋਨੇ ਦਾ ਮੁੱਲ 50 ਹਜ਼ਾਰ ਤੋਂ ਪਾਰ ਨਿਕਲੇਗਾ, ਅਜਿਹਾ ਕੋਰੋਨਾ ਸੰਕਰਮਣ ਵਧਣ ਕਾਰਨ ਆਰਥਿਕ ਅਨਿਸ਼ਚਿਤਤਾ ਪੈਦਾ ਹੋਣ ਦੇ ਨਾਲ ਬਾਂਡ ਯੀਲਡ ਵਿਚ ਗਿਰਾਵਟ, ਡਾਲਰ ਵਿਚ ਕਮਜ਼ੋਰੀ ਅਤੇ ਸੋਨੇ ਦੀ ਗਲੋਬਲ ਮੰਗ ਵਧਣ ਨਾਲ ਹੋਵੇਗਾ। ਵਾਇਰਸ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਲੰਮੀ ਮਿਆਦ ਵਿਚ ਸੋਨਾ 53 ਹਜ਼ਾਰ ਦੇ ਪੱਧਰ ਨੂੰ ਵੀ ਛੂਹ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਸੋਨੇ ਦੀ ਕੀਮਤ 56,200 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2020 ਵਿਚ ਸੋਨੇ ਨੇ 28 ਫ਼ੀਸਦੀ ਰਿਟਰਨ ਦਿੱਤਾ ਹੈ। 2019 ਵਿਚ ਵੀ ਰਿਟਰਨ ਤਕਰੀਬਨ 25 ਫ਼ੀਸਦੀ ਰਿਹਾ ਸੀ। ਜੇਕਰ ਲੰਮੀ ਮਿਆਦ ਲਈ ਨਿਵੇਸ਼ ਕਰ ਰਹੇ ਹੋ ਤਾਂ ਸੋਨਾ ਹੁਣ ਵੀ ਨਿਵੇਸ਼ ਲਈ ਪੋਰਟਫੋਲੀਓ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- AIRTEL ਪੇਮੈਂਟਸ ਬੈਂਕ ਦੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੀ ਇਹ ਸੌਗਾਤ
►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਆਡੀ ਇੰਡੀਆ ਦੇ ਪ੍ਰਮੁੱਖ ਬੋਲੇ : ਅਸੀਂ ‘ਸਟ੍ਰੈਟੇਜੀ 2025’ ਅਨੁਸਾਰ ਕਰ ਰਹੇ ਕੰਮ
NEXT STORY