ਨਵੀਂ ਦਿੱਲੀ- ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਏਅਰਟੈੱਲ ਪੇਮੈਂਟਸ ਬੈਂਕ ਨੇ ਆਪਣੇ ਗਾਹਕਾਂ ਲਈ ਖਾਤੇ ਵਿਚ ਦਿਨ ਦੇ ਅੰਤ ਤੱਕ ਵੱਧ ਤੋਂ ਵੱਧ ਬੈਲੰਸ ਰੱਖਣ ਦੀ ਸੀਮਾ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਹੁਣ ਏਅਰਟੈੱਲ ਪੇਮੈਂਟਸ ਬੈਂਕ ਦੇ ਗਾਹਕ ਆਪਣੇ ਇਸ ਖਾਤੇ ਵਿਚ 2 ਲੱਖ ਰੁਪਏ ਜਮ੍ਹਾ ਕਰ ਸਕਦੇ ਹਨ। ਇਹ ਪਹਿਲਾ ਪੇਮੈਂਟਸ ਬੈਂਕ ਹੈ ਜਿਸ ਨੇ ਇਹ ਸੀਮਾ ਵਧਾਈ ਹੈ।
ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਡਿਜੀਟਲ ਪੇਮੈਂਟਸ ਬੈਂਕਾਂ ਦੇ ਖਾਤੇ ਵਿਚ ਬੈਲੰਸ ਰੱਖਣ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰਨ ਦੀ ਇਜਾਜ਼ਤ ਦਿੱਤੀ ਸੀ। ਡਿਜੀਟਲ ਪੇਮੈਂਟਸ ਬੈਂਕਾਂ ਨੇ ਆਰ. ਬੀ. ਆਈ. ਨੂੰ ਡਿਪਾਜ਼ਿਟ ਲਿਮਟ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- ਜ਼ੋਮੈਟੋ ਦਾ ਆਈ. ਪੀ. ਓ. ਵੱਲ ਵੱਡਾ ਕਦਮ, ਤੁਸੀਂ ਵੀ ਕਮਾ ਸਕੋਗੇ ਮੋਟਾ ਪੈਸਾ
ਗੌਰਤਲਬ ਹੈ ਕਿ ਡਿਜੀਟਲ ਪੇਮੈਂਟਸ ਬੈਂਕ ਕਰਜ਼ਾ ਨਹੀਂ ਦੇ ਸਕਦੇ ਹਨ। ਇਹ ਸਿਰਫ਼ ਡਿਪਾਜ਼ਿਟ ਲੈ ਸਕਦੇ ਹਨ। ਇਸ ਤੋਂ ਇਲਾਵਾ ਡੈਬਿਟ ਤੇ ਏ. ਟੀ. ਐੱਮ. ਕਾਰਡ ਜਾਰੀ ਕਰ ਸਕਦੇ ਹਨ। ਇਨ੍ਹਾਂ ਬੈਂਕਾਂ ਦੀ ਸਥਾਪਨਾ ਦਾ ਮਕਸਦ ਡਿਜੀਟਲ ਲੈਣ-ਦੇਣ ਨੂੰ ਬੜ੍ਹਾਵਾ ਦੇਣ ਵਿਚ ਸਹਾਇਤਾ ਕਰਨਾ ਸੀ। ਇਸ ਸਮੇਂ ਪੇਟੀਐੱਮ ਪੇਮੈਂਟਸ ਬੈਂਕ, ਏਅਰਟੈੱਲ ਪੇਮੈਂਟਸ ਬੈਂਕ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਪ੍ਰਮੁੱਖ ਪੇਮੈਂਟਸ ਬੈਂਕ ਹਨ। ਏਅਰਟੈੱਲ ਪੇਮੈਂਟਸ ਬੈਂਕ ਦੇ ਪੰਜ ਲੱਖ ਤੋਂ ਵੱਧ ਬੈਂਕਿੰਗ ਕੇਂਦਰ ਹਨ। ਇਸ ਵਿਚ ਜਮ੍ਹਾ ਰਾਸ਼ੀ 'ਤੇ 2.5 ਫ਼ੀਸਦੀ ਸਲਾਨਾ ਵਿਆਜ ਦਰ ਹੈ।
ਇਹ ਵੀ ਪੜ੍ਹੋ- SBI ਖ਼ਰੀਦ ਸਕਦੈ ਸਿਟੀਬੈਂਕ ਦਾ ਕਾਰਡ ਬਿਜ਼ਨੈੱਸ, ਨਿਵੇਸ਼ਕਾਂ ਦੀ ਹੋਈ ਚਾਂਦੀ
►ਪੇਮੈਂਟਸ ਬੈਂਕ ਦੀ ਵਧੀ ਲਿਮਟ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ, ਕੋਵਿਡ-19 ਕਾਰਨ ਹੋ ਸਕਦੈ ਇਹ ਫ਼ੈਸਲਾ!
NEXT STORY