ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਕੀਮਤਾਂ ਨਰਮ ਹੋਣ ਵਿਚਕਾਰ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ 5ਵੇਂ ਦਿਨ ਗਿਰਾਵਟ ਦਰਜ ਕੀਤੀ ਗਈ। ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 0.27 ਫ਼ੀਸਦੀ ਘੱਟ ਕੇ 46,772 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜੋ ਇਸ ਦਾ ਤਕਰੀਬਨ 8 ਮਹੀਨੇ ਦਾ ਹੇਠਲਾ ਪੱਧਰ ਹੈ।
ਉੱਥੇ ਹੀ, ਚਾਂਦੀ ਦੂਜੇ ਪਾਸੇ ਹਲਕੀ ਤੇਜ਼ੀ ਨਾਲ 69,535 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦਿਸੀ। ਸੋਨੇ ਦੀਆਂ ਕੀਮਤਾਂ ਵਿਚ ਹਾਲ ਹੀ ਦੀ ਗਿਰਾਵਟ ਬਜਟ ਵਿਚ ਦਰਾਮਦ ਡਿਊਟੀ ਵਿਚ ਕੀਤੀ ਗਈ ਕਟੌਤੀ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀਆਂ ਦਰਾਂ ਵਿਚ ਆਈ ਕਮੀ ਹੈ।
ਵਿਦੇਸ਼ੀ ਬਾਜ਼ਾਰਾਂ ਵਿਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀ ਕੀਮਤ 0.2 ਫ਼ੀਸਦੀ ਡਿੱਗ ਕੇ 1,791.36 ਡਾਲਰ ਪ੍ਰਤੀ ਔਂਸ 'ਤੇ ਆ ਗਈ। ਚਾਂਦੀ ਵੀ 0.1 ਫ਼ੀਸਦੀ ਕਮਜ਼ੋਰ ਹੋ ਕੇ 27.20 ਡਾਲਰ ਪ੍ਰਤੀ ਔਂਸ ਬੋਲੀ ਗਈ। ਨਿਵੇਸ਼ਕਾਂ ਵੱਲੋਂ ਇਕੁਇਟੀ ਵਿਚ ਪੈਸਾ ਲਾਉਣ ਨਾਲ ਗੋਲਡ, ਸਿਲਵਰ ਮਿਊਚੁਅਲ ਫੰਡਸ ਅਤੇ ਈ. ਟੀ. ਐੱਫ. ਵਿਚ 10 ਫਰਵਰੀ ਨੂੰ ਖ਼ਤਮ ਹੋਏ ਹਫ਼ਤੇ ਵਿਚ ਭਾਰੀ ਨਿਕਾਸੀ ਹੋਈ ਹੈ। ਗਲੋਬਲ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤਾਂ ਨਾਲ ਸੋਨੇ ਵਿਚ ਨਿਵੇਸ਼ ਪਹਿਲਾਂ ਨਾਲੋਂ ਫਿਲਹਾਲ ਘੱਟ ਹੋ ਰਿਹਾ ਹੈ।
BOI ਤੇ IOB 'ਚ ਪੂਰਾ ਹਿੱਸਾ ਵੇਚਣ 'ਤੇ ਸਰਕਾਰ ਨੂੰ ਮਿਲਣਗੇ 28,600 ਕਰੋੜ
NEXT STORY