ਨਵੀਂ ਦਿੱਲੀ— ਪਿਛਲੇ ਪੰਜ ਦਿਨਾਂ ਤੋਂ ਗਿਰਾਵਟ 'ਚ ਰਿਹਾ ਸੋਨਾ ਅੱਜ 60 ਰੁਪਏ ਉਛਲ ਕੇ 31,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 35 ਰੁਪਏ ਦੀ ਹਲਕੀ ਤੇਜ਼ੀ ਨਾਲ ਵਧ ਕੇ 39,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚੀਨ ਦੀ ਜੀ. ਡੀ. ਪੀ. ਕਮਜ਼ੋਰ ਰਹਿਣ ਕਾਰਨ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਰਹੀ ਅਤੇ ਡਾਲਰ 'ਤੇ ਦਬਾਅ ਬਣਿਆ। ਦੋਹਾਂ ਕਾਰਨਾਂ ਕਰਕੇ ਸੋਨੇ 'ਚ ਚਮਕ ਵਾਪਸ ਪਰਤ ਆਈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਮੰਨੇ ਜਾਂਦੇ ਸੋਨੇ 'ਚ ਪੈਸਾ ਲਗਾਇਆ। ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਆਮ ਤੌਰ 'ਤੇ ਸੋਨੇ ਦੀ ਕੀਮਤ ਮਜ਼ਬੂਤ ਹੁੰਦੀ ਹੈ।
ਵਿਦੇਸ਼ਾਂ 'ਚ ਅੱਜ ਸੋਨਾ ਹਾਜ਼ਰ 2.45 ਡਾਲਰ ਵਧ ਕੇ 1,244.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ ਤਿੰਨ ਡਾਲਰ ਦੀ ਤੇਜ਼ੀ ਨਾਲ 1,244.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.06 ਡਾਲਰ ਮਜ਼ਬੂਤ ਹੁੰਦੀ ਹੋਈ 15.82 ਡਾਲਰ ਪ੍ਰਤੀ ਔਂਸ 'ਤੇ ਰਹੀ।
ਟਰੰਪ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤਾ H-1B ਅਰਜ਼ੀਆਂ ਸਿੱਧਾ ਰੱਦ ਕਰਨ ਦਾ ਅਧਿਕਾਰ
NEXT STORY