ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 100 ਰੁਪਏ ਚੜ੍ਹ ਕੇ 35,570 ਰੁਪਏ ਪ੍ਰਤੀ 10 'ਤੇ ਰਿਹਾ ਹੈ ਅਤੇ ਚਾਂਦੀ 355 ਰੁਪਏ ਚਮਕ ਕੇ 39,530 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਉੱਥੇ ਸੋਨਾ ਹਾਜ਼ਿਰ 0.12 ਫੀਸਦੀ ਚੜ੍ਹ 1,415.37 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 1,411.40 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ ਹੈ। ਚਾਂਦੀ ਹਾਜ਼ਿਰ 0.17 ਫੀਸਦੀ ਵਧ ਕੇ 15.41 ਡਾਲਰ ਪ੍ਰਤੀ ਔਂਸ ਵਿਕੀ।
ਬਾਜ਼ਾਰ 'ਚ ਵਾਧਾ, ਸੈਂਸੈਕਸ 234 ਅੰਕ ਚੜ੍ਹਿਆ ਅਤੇ ਨਿਫਟੀ 11660 ਦੇ ਪਾਰ ਬੰਦ
NEXT STORY