ਨਵੀਂ ਦਿੱਲੀ—ਵਿਦੇਸ਼ੀ 'ਚ ਕੀਮਤੀ ਧਾਤੂਆਂ 'ਚ ਰਹੀ ਨਰਮੀ ਦੇ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 400 ਰੁਪਏ ਉਤਰ ਕੇ 41070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਚਾਂਦੀ 900 ਰੁਪਏ ਟੁੱਟ ਕੇ 47200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 1.56 ਡਾਲਰ ਉਤਰ ਕੇ 1,558.45 ਡਾਲਰ ਪ੍ਰਤੀ ਔਂਸ 'ਤੇ ਰਿਹਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 6.60 ਡਾਲਰ ਫਿਸਲ ਕੇ 1,549.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.07 ਡਾਲਰ ਉਤਰ ਕੇ 17.78 ਡਾਲਰ ਪ੍ਰਤੀ ਔਂਸ ਬੋਲੀ ਗਈ।
ਗੁੱਡ ਨਿਊਜ਼, ਬਜਟ ਦੇ ਦਿਨ ਸ਼ਨੀਵਾਰ ਨੂੰ ਖੁੱਲ੍ਹੇਗਾ ਸਟਾਕ ਬਾਜ਼ਾਰ
NEXT STORY