ਨਵੀਂ ਦਿੱਲੀ (ਭਾਸ਼ਾ) : ਹਾਜਿਰ ਬਾਜ਼ਾਰ ਵਿਚ ਸੋਨੇ ਦੀ ਮੰਗ ਕਮਜੋਰ ਰਹੀ, ਇਸ ਨਾਲ ਸਟੋਰੀਆਂ ਵਿਚਾਲੇ ਵਿਕਰੀ ਦਾ ਦੌਰ ਵੇਖਿਆ ਗਿਆ । ਇਸ ਦੇ ਚਲਦੇ ਵਾਇਦਾ ਬਾਜ਼ਾਰ ਵਿਚ ਸੋਨਾ ਵੀਰਵਾਰ ਨੂੰ 0.78 ਫ਼ੀਸਦੀ ਟੁੱਟ ਕੇ 51,420 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐਮ.ਸੀ.ਐਕਸ. 'ਤੇ ਅਕਤੂਬਰ ਕੰਟਰੈਕਟ ਸੌਦਿਆਂ ਵਿਚ ਸੋਨਾ ਵਾਇਦਾ ਭਾਅ 404 ਰੁਪਏ ਯਾਨੀ 0.78 ਫ਼ੀਸਦੀ ਡਿੱਗ ਕੇ 51,420 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਇਸ ਦੇ ਲਈ 10,142 ਲਾਟ ਦਾ ਕਾਰੋਬਾਰ ਹੋਇਆ। ਇਸੇ ਤਰ੍ਹਾਂ ਦਸੰਬਰ ਡਿਲਿਵਰੀ ਸੌਦਿਆਂ ਵਿਚ 8,192 ਲਾਟ ਦੇ ਕਾਰੋਬਾਰ ਵਿਚ ਇਹ ਭਾਅ 393 ਰੁਪਏ ਯਾਨੀ 0.76 ਫ਼ੀਸਦੀ ਡਿੱਗ ਕੇ 51,595 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਅੰਤਰਰਾਸ਼ਟਰੀ ਪੱਧਰ 'ਤੇ ਨਿਊਯਾਰਕ ਵਿਚ ਸੋਨਾ ਭਾਅ 1.09 ਫ਼ੀਸਦੀ ਦੀ ਗਿਰਾਵਟ ਨਾਲ 1,949.10 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਇਹ ਵੀ ਪੜ੍ਹੋ: ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ
ਇਸੇ ਤਰ੍ਹਾਂ ਅੱਜ ਵਾਇਦਾ ਬਾਜ਼ਾਰ ਵਿਚ ਚਾਂਦੀ ਵੀ 981 ਰੁਪਏ ਟੁੱਟ ਕੇ 67,800 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ। ਐਮ.ਸੀ.ਐਕਸ. 'ਤੇ ਦਸੰਬਰ ਕੰਟਰੈਕਟ ਸੌਦਿਆਂ ਵਿਚ ਚਾਂਦੀ ਵਾਇਦਾ ਭਾਅ 981 ਰੁਪਏ ਯਾਨੀ 1.43 ਫ਼ੀਸਦੀ ਡਿੱਗ ਕੇ 67,800 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਿਆ। ਇਸ ਦੇ ਲਈ 16,983 ਲਾਟ ਦਾ ਕਾਰੋਬਾਰ ਹੋਇਆ। ਕੌਮਾਂਤਰੀ ਪੱਧਰ 'ਤੇ ਨਿਊਯਾਰਕ ਵਿਚ ਚਾਂਦੀ ਦਾ ਭਾਅ 1.81 ਫ਼ੀਸਦੀ ਦੀ ਗਿਰਾਵਟ ਨਾਲ 26.98 ਡਾਲਰ ਪ੍ਰਤੀ ਔਂਸ ਰਿਹਾ।
ਇਹ ਵੀ ਪੜ੍ਹੋ: ਸਾਬਕਾ ਕੋਚ ਨੇ ਵਿਰਾਟ ਕੋਹਲੀ 'ਤੇ ਲਗਾਇਆ ਵੱਡਾ ਦੋਸ਼, ਦੱਸਿਆ ਟੀਮ ਹੁਣ ਤੱਕ ਕਿਉਂ ਨਹੀਂ ਬਣੀ IPL ਚੈਂਪੀਅਨ
GST 'ਚ ਕਮੀ ਦੀ ਉਡੀਕ 'ਚ ਗੱਡੀ ਰੁਕ ਕੇ ਖਰੀਦਣ ਦੀ ਸੋਚ ਰਹੇ ਲੋਕਾਂ ਨੂੰ ਝਟਕਾ
NEXT STORY