ਨਵੀਂ ਦਿੱਲ—ਸੰਸਾਰਕ ਪੱਧਰ 'ਤੇ ਪੱਛਮੀ ਏਸ਼ੀਆ 'ਚ ਤਣਾਅ ਘੱਟ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 170 ਰੁਪਏ ਟੁੱਟ ਕੇ 41,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਹਿ ਗਿਆ। ਅਮਰੀਕਾ ਅਤੇ ਈਰਾਨ ਵਿਚਕਾਰ ਭੂ-ਰਾਜਨੀਤਿਕ ਤਣਾਅ ਨਾਲ ਸਥਾਨਕ ਬਾਜ਼ਾਰ 'ਚ ਸੋਮਵਾਰ ਨੂੰ ਪੀਲੀ ਧਾਤੂ 41,970 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਈਰਾਨ ਵਲੋਂ ਕੋਈ ਜਵਾਬੀ ਕਾਰਵਾਈ ਨਹੀਂ ਕਰਨ ਨਾਲ ਤਣਾਅ ਕੁਝ ਘੱਟ ਹੋਇਆ ਹੈ। ਕੌਮਾਂਤਰੀ ਪੱਧਰ 'ਤੇ ਨਿਵੇਸ਼ਕਾਂ ਨੇ ਸ਼ੁਰੂਆਤੀ ਕਾਰੋਬਾਰ 'ਚ ਅੱਜ ਮੁਨਾਫਾਵਸੂਲੀ ਕੀਤੀ। ਨਾਲ ਹੀ ਰੁਪਏ 'ਚ ਮਜ਼ਬੂਤੀ ਵਾਪਸ ਆਉਣ ਨਾਲ ਪੀਲੀ ਧਾਤੂ 'ਤੇ ਦਬਾਅ ਰਿਹਾ। ਚਾਂਦੀ ਵੀ ਚਾਰ ਮਹੀਨੇ ਦੇ ਸਭ ਤੋਂ ਉੱਚੇ ਪੱਧਰ ਤੋਂ 700 ਰੁਪਏ ਫਿਸਲ ਕੇ ਅੱਜ 48,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰ 'ਚ ਸੋਮਵਾਰ ਨੂੰ 1,582.59 ਡਾਲਰ ਪ੍ਰਤੀ ਔਂਸ ਤੱਕ ਚੜ੍ਹਣ ਦੇ ਬਾਅਦ ਪੀਲੀ ਧਾਤੂ ਕੁਝ ਹੇਠਾਂ ਉਤਰੀ ਅਤੇ 1,563.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ ਜਿਸ ਦਾ ਅਸਰ ਅੱਜ ਸਥਾਨਕ ਬਾਜ਼ਾਰ 'ਤੇ ਦਿਸਿਆ। ਵਿਦੇਸ਼ 'ਚ ਮੰਗਲਵਾਰ ਨੂੰ ਸੋਨਾ ਹਾਜ਼ਿਰ 3.40 ਡਾਲਰ ਦੀ ਤੇਜ਼ੀ ਨਾਲ ਇਹ 1,566.90 ਡਾਲਰ ਪ੍ਰਤੀ ਔਂਸ 'ਤੇ ਰਹੀ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ ਅੱਜ 2.30 ਡਾਲਰ ਦੀ ਮਜ਼ਬੂਤੀ 'ਚ 1,571.10 ਡਾਲਰ ਪ੍ਰਤੀ ਔਂਸ ਬੋਲਿਆ। ਚਾਂਦੀ ਹਾਜ਼ਿਰ 0.07 ਡਾਲਰ ਦੇ ਵਾਧੇ 'ਚ 18.16 ਡਾਲਰ ਪ੍ਰਤੀ ਔਂਸ ਬੋਲੀ ਗਈ।
US-ਈਰਾਨ ਤਣਾਅ ਕਾਰਨ ਮੁਕੇਸ਼ ਅੰਬਾਨੀ ਨੂੰ ਵੀ ਲੱਗਾ ਤਗੜਾ ਝਟਕਾ, ਡੁੱਬੇ 9333 ਕਰੋੜ ਰੁਪਏ
NEXT STORY