ਨਵੀਂ ਦਿੱਲੀ—ਮਜ਼ਬੂਤ ਵਿਸ਼ਵ ਸੰਕੇਤਾਂ ਅਤੇ ਵਧੀਆ ਸਥਾਨਕ ਮੰਗ ਦੇ ਕਾਰਣ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 350 ਰੁਪਏ ਚੜ੍ਹ ਕੇ 14 ਮਹੀਨੇ ਦੇ ਉੱਚਤਮ ਪੱਧਰ 31,450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਵਧੀ ਮੰਗ ਨਾਲ ਚਾਂਦੀ ਵੀ 1,100 ਰੁਪਏ ਦੀ ਛਲਾਂਗ ਲਗਾ ਕੇ 41 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਪੱਧਰ ਨੂੰ ਪਾਰ ਕਰ ਗਈ।
ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਮਜ਼ਬੂਤ ਵਿਸ਼ਵ ਸੰਕੇਤਾਂ ਨਾਲ ਸੋਨਾ ਮਜ਼ਬੂਤ ਹੋਇਆ ਹੈ। ਇਸਦੇ ਇਲਾਵਾ ਡਾਲਰ ਦੇ ਕਰੀਬ ਤਿੰਨ ਸਾਲ ਦੇ ਹੇਠਲੇ ਪੱਧਰ 'ਤੇ ਆ ਜਾਣ ਤੋਂ ਵੀ ਇਸਦੀ ਮੰਗ ਵਧੀ। ਸਥਾਨਕ ਗਹਿਣਿਆ ਨਿਰਮਾਤਾਵਾਂ ਦੀ ਮੰਗ ਵਧਣ ਤੋਂ ਵੀ ਇਸਨੂੰ ਸਮਰਥਨ ਮਿਲਿਆ। ਵਿਸ਼ਵ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.43 ਫੀਸਦੀ ਵਧ ਕੇ ਕਰੀਬ 14 ਮਹੀਨੇ ਦੇ ਉਚਤਮ ਪੱਧਰ 1,363..60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ ਵੀ 0.29 ਫੀਸਦੀ ਚਮਕ ਕੇ 17.58 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਸਥਾਨਕ ਬਾਜ਼ਾਰ 'ਚ 99.9 ਪ੍ਰਤੀਸ਼ਤ ਅਤੇ 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 350-350 ਰੁਪਏ ਦੀ ਮਜ਼ਬੂਤੀ ਦੇ ਨਾਲ ਕਰਮਵਾਰ 31,450 ਰੁਪਏ ਅਤੇ 31,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਏ। ਇਹ ਨੌ ਨਵੰਬਕ 2016 ਦੇ ਬਾਅਦ ਦਾ ਉੱਚਤਮ ਪੱਧਰ ਹੈ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ ਪ੍ਰਤੀ ਇਕਾਈਆਂ 'ਤੇ ਟਿਕੀ ਰਹੀ। ਚਾਂਦੀ ਹਾਜ਼ਰ 1,100 ਰੁਪਏ ਚਮਕ ਕੇ 41 ਹਜ਼ਾਰ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਵਾਇਦਾ 1,190 ਰੁਪਏ ਮਜ਼ਬੂਤ ਹੋ ਕੇ 40,130 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਹਾਲਾਂਕਿ ਚਾਂਦੀ ਦੇ ਸਿੱਕੇ ਪੁਰਾਣੇ ਪੱਧਰ 'ਤੇ ਹੀ ਟਿਕੇ ਰਹੇ। ਸਿੱਕਾ ਲਿਵਾਸ 74 ਹਜ਼ਾਰ ਰੁਪਏ ਅਤੇ ਸਿੱਕਾ ਵਿਕਵਾਲ 75 ਹਜ਼ਾਰ ਰੁਪਏ ਪ੍ਰਤੀ ਸੈਕੜਾ ਰਹੇ।
ਸੈਂਸੈਕਸ 111 ਅਤੇ ਨਿਫਟੀ 16 ਅੰਕ ਢਿੱਗ ਕੇ ਬੰਦ
NEXT STORY