ਨਵੀਂ ਦਿੱਲੀ—ਅਮਰੀਕਾ ਅਤੇ ਏਸ਼ੀਆਈ ਬਾਜ਼ਾਰਾਂ ਨਾਲ ਮਿਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਮਿਲੀ ਜੁਲੀ ਸ਼ੁਰੂਆਤ ਹੋਈ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ111.20 ਅੰਕ ਯੋਨੀ 0.31 ਫੀਸਦੀ ਘਟ ਕੇ 36,050.44 'ਤੇ ਅਤੇ ਨਿਫਟੀ 16.35 ਅੰਕ ਯਾਨੀ 0.15 ਫੀਸਦੀ 1 11,069.65 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਿਕਵਾਲੀ ਧਮਦੀ ਨਜ਼ਰ ਨਹੀਂ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੇਕਸ 0.75 ਫੀਸਦੀ ਗਿਰ ਕੇ 17,841 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੇਕਸ 0.8 ਫੀਸਦੀ ਦੀ ਗਿਰਾਵਟ ਦੇ ਨਾਲ 21,456 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੇਕਸ 0.7 ਫੀਸਦੀ ਦੀ ਕਮਜ਼ੋਰੀ ਨਾਲ 19,342 ਦੇ ਪੱਧਰ 'ਤੇ ਬੰਦ ਹੋਇਆ ਹੈ।
ਪੀ.ਐੱਸ.ਯੂ. ਬੈਂਕਾਂ ਰਿਅਲਟੀ, ਆਈ.ਟੀ., ਐੱਫ.ਐੱਮ.ਸੀ.ਜੀ, ਆਟੋ, ਫਾਰਮ, ਪਾਵਰ, ਕਨਜ਼ਿਊਮਰ ਡਿਊਰੇਬਲਸ ਅਤੇ ਤੇਲ ਅਤੇ ਗੈਸ ਸ਼ੇਅਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.2 ਫੀਸਦੀ ਦੇ ਵਾਧੇ ਨਾਲ 27,446 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦਕਿ ਨਿਫਟੀ ਦੇ ਪੀ.ਐੱਸ.ਯੂ. ਬੈਂਕ ਇੰਡੇਕਸ 'ਚ 5.25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ ਆਈ.ਟੀ. ਇੰਡੇਕਸ 'ਚ 1 ਫੀਸਦੀ, ਐੱਫ.ਐੱਮ.ਸੀ.ਜੀ. ਇੰਡੇਕਸ 'ਚ 0.6 ਫੀਸਦੀ , ਆਟੋ ਇੰਡੇਕਸ 'ਚ 1.25 ਫੀਸਦੀ ਅਤੇ ਫਾਰਮ ਇੰਡੇਕਸ 'ਚ 1 ਫੀਸਦੀ ਦੀ ਕਮਜ਼ੋਰੀ ਆਈ ਹੈ।
ਅੱਜ ਦੇ ਟਾਪ ਗੇਨਰ
LTTS
NIITTECH
ADANIENT
GREAVESCOT
MPHASIS
ਅੱਜ ਦੇ ਟਾਪ ਲੂਜ਼ਰ
JINDALSAW
PNB
UPL
SYNDIBANK
BANKBARODA
ਬਜਟ 2018: ਟੈਕਸਾਂ 'ਚ ਕਮੀ ਚਾਹੁੰਦਾ ਹੈ ਤੇਲ ਅਤੇ ਗੈਸ ਉਦਯੋਗ
NEXT STORY