ਨਵੀਂ ਦਿੱਲੀ- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ 29 ਅਗਸਤ ਨੂੰ ਪੂਰੀ ਤਰ੍ਹਾਂ Ethanol ਈਂਧਨ ਨਾਲ ਚੱਲਣ ਵਾਲੀ ਟੋਯੋਟਾ ਇਨੋਵਾ ਕਾਰ ਪੇਸ਼ ਕਰਨਗੇ। ਵਾਹਨ ਨਿਰਮਾਤਾਵਾਂ ਨੂੰ ਆਪਸ਼ਨਲ ਈਂਧਨ ਨਾਲ ਚੱਲਣ ਵਾਲੇ ਅਤੇ ਗ੍ਰੀਨ ਵ੍ਹੀਕਲਸ ਲਿਆਉਣ ਲਈ ਉਤਸਾਹਿਤ ਕਰ ਰਹੇ ਕੇਂਦਰੀ ਮੰਤਰੀ ਨੇ ਪਿਛਲੇ ਸਾਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਟੋਯੋਟਾ ਮਿਰਾਈ ਈ.ਵੀ. (TOYOTA MIRAI EV) ਪੇਸ਼ ਕੀਤੀ ਸੀ।
ਗਡਕਰੀ ਨੇ ਮਿੰਟਸਸਟੇਨਿਬਿਲਿਟੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ 29 ਅਗਸਤ ਨੂੰ 100 ਫ਼ੀਸਦੀ Ethanol ਨਾਲ ਚੱਲਣ ਵਾਲੀ ਮਸ਼ਹੂਰ ਕਾਰ ਟੋਯੋਟਾ ਇਨੋਵਾ ਨੂੰ ਬਾਜ਼ਾਰ 'ਚ ਪੇਸ਼ ਕਰਨ ਜਾ ਰਿਹਾ ਹਾਂ। ਇਹ ਕਾਰ ਦੁਨੀਆ ਦੀ ਪਹਿਲੀ BS-6 (ਸਟੇਜ-2) ਇਲੈਕਟ੍ਰਾਨਿਕ ਫਲੈਕਸ-ਫ਼ਿਊਲ 'ਤੇ ਆਧਾਰਿਤ ਹੋਵੇਗੀ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ 2004 'ਚ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦੇ ਬਾਅਦ ਬਾਇਓ-ਫਿਊਲ 'ਤੇ ਧਿਆਨ ਦੇਣਾ ਸ਼ੁਰੂ ਕੀਤਾ। ਬਾਇਓ-ਫਿਊਲ ਕਮਾਲ ਕਰ ਸਕਦਾ ਹੈ ਅਤੇ ਪੈਟਰੋਲੀਅਮ ਦੇ ਆਯਾਤ 'ਤੇ ਖਰਚ ਹੋਣ ਵਾਲੀ ਪੂੰਜੀ ਨੂੰ ਬਚਾਇਆ ਜਾ ਸਕਦਾ ਹੈ।
ਸਟਾਕ ਮਾਰਕੀਟ : ਸੈਂਸੈਕਸ 333 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ
NEXT STORY