ਨਵੀਂ ਦਿੱਲੀ (ਯੂ. ਐੱਨ. ਆਈ.) – ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਪੂਰੀ ਮਾਲਕੀਅਤ ਵਾਲੀ ਇਕਾਈ ਅਲਾਇੰਸ ਏਅਰ ਨੇ ਅੱਜ ਮਾਨਸੂਨ ਬੋਨਾਂਜਾ ਸੇਲ ਦਾ ਐਲਾਨ ਕੀਤਾ, ਜਿਸ ਦੇ ਤਹਿਤ ਚੋਣਵੇਂ ਮਾਰਗਾਂ ’ਤੇ ਕਿਰਾਇਆ 999 ਰੁਪਏ ਤੋਂ ਸ਼ੁਰੂ ਹੋਵੇਗਾ।
ਏਅਰਲਾਈਨ ਨੇ ਇਕ ਪ੍ਰੈੱਸ ਨੋਟ ’ਚ ਦੱਸਿਆ ਕਿ ਸੇਲ 19 ਜੂਨ ਤੋਂ 21 ਜੂਨ ਤੱਕ ਰਹੇਗੀ। ਇਸ ਦੇ ਤਹਿਤ 1 ਅਗਸਤ ਤੋਂ 31 ਅਕਤੂਬਰ ਤੱਕ ਯਾਤਰਾ ਲਈ ਟਿਕਟਾਂ ਬੁੱਕ ਕਰਵਾਈਆਂ ਜਾ ਸਕਣਗੀਆਂ। ਬੇਂਗਲੁਰੂ-ਮੈਸੂਰ, ਮੈਸੂਰ-ਬੇਂਗਲੁਰੂ, ਮੈਸੂਰ-ਕੋਚੀ, ਕੋਚੀ-ਮੈਸੂਰ, ਹੈਦਰਾਬਾਦ-ਬੇਲਗਾਮ, ਬੇਲਗਾਮ-ਹੈਦਰਾਬਾਦ, ਦਿੱਲੀ-ਚੰਡੀਗੜ੍ਹ, ਚੰਡੀਗੜ੍ਹ-ਦਿੱਲੀ, ਕੋਲਕਾਤਾ-ਭੁਵਨੇਸ਼ਵਰ ਅਤੇ ਰਾਏਪੁਰ-ਕੋਲਕਾਤਾ ਵਰਗੇ ਮਾਰਗਾਂ ਨੂੰ ਆਫਰ ’ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਯੂ. ਏ. ਐੱਨ. ਨਾਲ ਆਧਾਰ ਲਿੰਕ ਕਰਨ ਦੀ ਤਰੀਕ ਅੱਗੇ ਵਧੀ’
NEXT STORY