ਨਵੀਂ ਦਿੱਲੀ : ਆਮਰਪਾਲੀ ਪ੍ਰਾਜੈਕਟ ਦੇ ਹਜ਼ਾਰਾਂ ਘਰ ਖਰੀਦਣ ਵਾਲਿਆਂ ਲਈ ਖ਼ੁਸ਼ਖਬਰੀ ਦੀ ਖ਼ਬਰ ਸਾਹਮਮੇ ਆਈ ਹੈ। ਆਮਰਪਾਲੀ ਦੇ ਸਾਰੇ ਪ੍ਰਾਜੈਕਟ 31 ਮਾਰਚ 2025 ਤੱਕ ਤਿਆਰ ਹੋ ਜਾਣਗੇ। ਨੈਸ਼ਨਲ ਬਿਲਡਿੰਗਜ਼ ਕੰਸਟਰਕਸ਼ਨ ਕਾਰਪੋਰੇਸ਼ਨ (ਐਨਬੀਸੀਸੀ) ਨੇ ਆਪਣੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਵੀਰਵਾਰ ਨੂੰ ਦਿੱਲੀ 'ਚ ਹੋਈ ਪ੍ਰੈੱਸ ਕਾਨਫਰੰਸ 'ਚ NBCC ਨੇ ਦੱਸਿਆ ਕਿ ਉਨ੍ਹਾਂ ਨੂੰ ਆਮਰਪਾਲੀ 'ਚ 38 ਹਜ਼ਾਰ ਫਲੈਟ ਤਿਆਰ ਕਰਨੇ ਸਨ, ਜਿਨ੍ਹਾਂ 'ਚੋਂ 16 ਹਜ਼ਾਰ ਫਲੈਟ ਤਿਆਰ ਹੋ ਚੁੱਕੇ ਹਨ। ਬਾਕੀ ਰਹਿੰਦੇ 22 ਹਜ਼ਾਰ ਫਲੈਟ ਅਗਲੇ ਇੱਕ ਸਾਲ ਵਿੱਚ ਤਿਆਰ ਕਰ ਲਏ ਜਾਣਗੇ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ
ਦੱਸ ਦੇਈਏ ਕਿ ਇਸ ਦੌਰਾਨ ਆਮਰਪਾਲੀ ਦੇ ਕੋਰਟ ਰਿਸੀਵਰ ਆਰ ਵੈਂਕਟ ਰਮਾਨੀ ਨੇ ਕਿਹਾ ਕਿ ਹੁਣ ਫੰਡਾਂ ਦੀ ਸਮੱਸਿਆ ਕਾਰਨ ਕੋਈ ਰੁਕਾਵਟ ਨਹੀਂ ਬਣੇਗੀ। ਐਡੀਸ਼ਨਲ ਫਲੋਰ ਏਰੀਆ ਰੇਸ਼ੋ (ਐੱਫ.ਏ.ਆਰ.) ਨੂੰ ਮਨਜ਼ੂਰੀ ਮਿਲਣ ਨਾਲ ਫੰਡਿੰਗ ਦੀ ਅੜਚਨ ਦੂਰ ਹੋ ਗਈ ਹੈ, ਜਿਸ ਕਾਰਨ ਹੁਣ ਸਾਰੇ ਪ੍ਰਾਜੈਕਟਾਂ 'ਤੇ ਕੰਮ ਇਕ ਸਾਲ 'ਚ ਪੂਰੀ ਰਫ਼ਤਾਰ ਨਾਲ ਪੂਰਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ ਅਸੀਂ ਉਨ੍ਹਾਂ ਦੇ ਘਰ ਤਿਆਰ ਕਰਵਾ ਕੇ ਸਾਰੇ ਖਰੀਦਦਾਰਾਂ ਨੂੰ ਦੇ ਸਕਦੇ ਹਾਂ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਜੁਲਾਈ 2019 ਵਿੱਚ ਆਮਰਪਾਲੀ ਦੇ ਪ੍ਰਾਜੈਕਟਾਂ ਨੂੰ NBCC ਦੁਆਰਾ ਪੂਰਾ ਕਰਨ ਦੀ ਜ਼ਿੰਮੇਵਾਰੀ ਕੋਰਟ ਰਿਸੀਵਰ ਨੂੰ ਦਿੱਤੀ ਗਈ ਸੀ। ਤਿੰਨ ਸਾਲਾਂ ਵਿੱਚ 38 ਹਜ਼ਾਰ ਫਲੈਟ ਤਿਆਰ ਕੀਤੇ ਜਾਣੇ ਸਨ ਪਰ ਕੋਰੋਨਾ ਦੀ ਮਾਰ ਅਤੇ ਸਮੇਂ ਸਿਰ ਫੰਡ ਨਾ ਮਿਲਣ ਕਾਰਨ ਸਾਢੇ ਚਾਰ ਸਾਲਾਂ ਵਿੱਚ ਸਿਰਫ਼ 16 ਹਜ਼ਾਰ ਫਲੈਟ ਤਿਆਰ ਕੀਤੇ ਜਾ ਸਕੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗ੍ਰੇਟਰ ਨੋਇਡਾ ਅਥਾਰਟੀ ਦੁਆਰਾ ਪਿਛਲੇ ਦਿਨਾਂ ਆਮਰਪਾਲੀ ਦੇ ਗ੍ਰੇਟਰ ਨੋਇਡਾ ਵਿੱਚ ਪੰਜ ਪ੍ਰਾਜੈਕਟਾਂ ਵਿੱਚ ਵਾਧੂ ਐੱਫ.ਏ.ਆਰ. ਨੂੰ ਮਨਜ਼ੂਰੀ ਮਿਲ ਗਈ ਸੀ। ਹੁਣ ਕਰੀਬ 13 ਹਜ਼ਾਰ ਵਾਧੂ ਫਲੈਟ ਬਣਾ ਕੇ NBCC ਵੇਚ ਸਕਦੀ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਜਾਣੋ ਕਿੰਨਾ ਆਵੇਗਾ ਖ਼ਰਚ
ਇਨ੍ਹਾਂ 13 ਹਜ਼ਾਰ ਫਲੈਟਾਂ ਨੂੰ ਬਣਾਉਣ 'ਤੇ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਹੋਣ ਦਾ ਅੰਦਾਜ਼ਾ ਹੈ, ਜਦੋਂ ਕਿ ਇਨ੍ਹਾਂ ਨੂੰ ਵੇਚਣ ਤੋਂ ਬਾਅਦ ਲਗਭਗ 16-18 ਹਜ਼ਾਰ ਕਰੋੜ ਰੁਪਏ ਦੇ ਫੰਡ ਉਪਲਬਧ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਉਸਾਰੀ ਲਾਗਤ ਅਤੇ ਹੋਰ ਖ਼ਰਚੇ ਕੱਢਣ ਤੋਂ ਬਾਅਦ ਵੀ ਲਗਭਗ 5-7 ਹਜ਼ਾਰ ਕਰੋੜ ਰੁਪਏ ਦਾ ਫੰਡ ਬਚ ਜਾਵੇਗਾ। ਇਸ ਫੰਡ ਦੀ ਵਰਤੋਂ ਇਨ੍ਹਾਂ ਅਧੂਰੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ। ਸ਼ੁਰੂ ਵਿੱਚ ਬੈਂਕਾਂ ਤੋਂ ਪੈਸੇ ਲਏ ਜਾਣਗੇ ਅਤੇ ਫਿਰ ਨਵੇਂ ਫਲੈਟਾਂ ਦੀ ਵਿਕਰੀ ਤੋਂ ਬਾਅਦ ਜੋ ਪੈਸਾ ਆਵੇਗਾ ਉਹ ਬੈਂਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੋਇਡਾ ਅਥਾਰਟੀ ਤੋਂ ਵਾਧੂ ਐੱਫ.ਏ.ਆਰ. ਦੀ ਮੰਗ ਵੀ ਜਲਦੀ ਪ੍ਰਾਪਤ ਹੋਣ ਦੀ ਉਮੀਦ ਹੈ। ਇਨ੍ਹਾਂ ਦੋਵਾਂ ਐੱਫ.ਏ.ਆਰਜ਼ ਦੀ ਪ੍ਰਾਪਤੀ ਨਾਲ ਫੰਡਾਂ ਲਈ ਰਾਹ ਪੱਧਰਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਖਰੀਦਦਾਰਾਂ ਨੂੰ ਨਹੀਂ ਲਗਾਉਣੇ ਪੈਣਗੇ ਹੁਣ ਚੱਕਰ
ਪਿਛਲੇ ਪੰਜ ਸਾਲਾਂ ਵਿੱਚ ਹੁਣ ਤੱਕ 7 ਹਜ਼ਾਰ ਖਰੀਦਦਾਰ ਦੀ ਰਜਿਸਟਰ ਆਮਰਪਾਲੀ ਦੇ ਪ੍ਰਾਜੈਕਟਾਂ ਵਿੱਚ ਹੋ ਸਕਦੀ ਹੈ। ਇਨ੍ਹਾਂ ਵਿੱਚ ਉਹ ਖਰੀਦਦਾਰ ਵੀ ਸ਼ਾਮਲ ਹਨ, ਜੋ ਪ੍ਰਾਜੈਕਟ ਤੋਂ ਪਹਿਲਾਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਅਤੇ ਉਹ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਸ ਤੋਂ ਬਾਅਦ ਮਕਾਨ ਮਿਲਿਆ ਸੀ। 12 ਹਜ਼ਾਰ ਖਰੀਦਦਾਰ ਪਹਿਲਾਂ ਹੀ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਅਤੇ 6 ਹਜ਼ਾਰ ਬਾਅਦ ਵਿੱਚ ਮਿਲ ਗਏ। ਇਸ ਦੀ ਰਫ਼ਤਾਰ ਮੱਠੀ ਹੋਣ ਕਾਰਨ ਹੁਣ ਤਸਦੀਕ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਰਿਸੀਵਰ ਦੇ ਦਫ਼ਤਰ ਨਹੀਂ ਜਾਣਾ ਪਵੇਗਾ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਪਿਛਲੇ ਸਾਢੇ ਚਾਰ ਸਾਲਾਂ ਵਿੱਚ ਐੱਨਬੀਸੀਸੀ ਨੇ 16 ਹਜ਼ਾਰ ਫਲੈਟ ਤਿਆਰ ਕਰਕੇ ਕੋਰਟ ਰਿਸੀਵਰ ਨੂੰ ਸੌਂਪੇ ਹਨ ਪਰ ਇਨ੍ਹਾਂ ਵਿੱਚੋਂ ਸਿਰਫ਼ 6 ਹਜ਼ਾਰ ਫਲੈਟ ਹੀ ਸੌਂਪੇ ਗਏ ਹਨ। ਬਾਕੀ 10 ਹਜ਼ਾਰ ਤਿਆਰ ਹੋਣ ਤੋਂ ਬਾਅਦ ਵੀ ਹਵਾਲੇ ਨਹੀਂ ਕੀਤੇ ਗਏ। ਖਰੀਦਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਕੇਸਾਂ ਵਿੱਚ ਫ਼ੈਸਲੇ ਲੈਣ ਵਿੱਚ ਕਾਫੀ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਵਿਵਾਦਿਤ ਮਾਮਲਿਆਂ ਵਿੱਚ ਵੀ ਫ਼ੈਸਲਾ ਲੈਣ ਦੀ ਸਮਾਂ ਸੀਮਾ ਹੋਣੀ ਚਾਹੀਦੀ ਹੈ। ਬਿਨਾਂ ਵਿਵਾਦ ਦੇ ਮਾਮਲਿਆਂ ਵਿੱਚ ਵੀ ਖਰੀਦਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਵਿੱਚ ਇੱਕ ਵੱਡੀ ਰੁਕਾਵਟ ਬਣੀ ਹੋਈ ਹੈ। ਦੋਹਰੀ ਅਲਾਟਮੈਂਟ ਦੇ ਮਾਮਲਿਆਂ ਵਿੱਚ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਮਹਿਸੂਸ ਕਰ ਰਹੇ ਹਨ। ਕਈ ਅਜਿਹੇ ਖਰੀਦਦਾਰ ਸਾਹਮਣੇ ਆ ਰਹੇ ਹਨ, ਜੋ 150-200 ਵਾਰ ਕੋਰਟ ਰਿਸੀਵਰ ਦੇ ਦਫ਼ਤਰ ਜਾ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦੇ ਕੇਸਾਂ ਦਾ ਕੋਈ ਫ਼ੈਸਲਾ ਨਹੀਂ ਹੋ ਰਿਹਾ। ਇਹੀ ਕਾਰਨ ਹੈ ਕਿ 10 ਹਜ਼ਾਰ ਫਲੈਟ ਤਿਆਰ ਹੋਣ ਦੇ ਬਾਵਜੂਦ ਹੈਂਡਓਵਰ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਵਾਧਾ, ਸੈਂਸੈਕਸ 73257 ਅੰਕਾਂ 'ਤੇ ਪੁੱਜਾ
NEXT STORY