ਨਵੀਂ ਦਿੱਲੀ- ਆਮ ਲੋਕ ਲੰਬੇ ਸਮੇਂ ਤੋਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਘਟਣ ਦੀ ਉਡੀਕ ਕਰ ਰਹੇ ਹਨ। ਹੁਣ ਉਨ੍ਹਾਂ ਸਾਰਿਆਂ ਲਈ ਖੁਸ਼ਖਬਰੀ ਹੈ। ਆਉਣ ਵਾਲੇ ਸਮੇਂ 'ਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਦਰਅਸਲ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਅਮਰੀਕਾ ਸਮੇਤ ਵਿਸ਼ਵ ਬਾਜ਼ਾਰ ਵਿੱਚ ਤੇਲ ਉਤਪਾਦਨ ਵਧਾਉਣ ਦੀਆਂ ਤਿਆਰੀਆਂ ਕਾਰਨ, ਬਾਲਣ ਦੀਆਂ ਕੀਮਤਾਂ 'ਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪੈਟਰੋਲੀਅਮ ਮੰਤਰੀ ਨੇ ਕਿਹਾ, "ਅਮਰੀਕਾ 'ਚ, ਉਨ੍ਹਾਂ ਨੇ (ਟਰੰਪ) ਕਿਹਾ, "ਡਰਿੱਲ, ਬੇਬੀ, ਡ੍ਰਿੱਲ।" ਜੋ ਕਿ ਹੋਰ ਖੁਦਾਈ ਅਤੇ ਹੋਰ ਤੇਲ ਕੱਢਣ ਦਾ ਸੰਕੇਤ ਹੈ। ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਘਟਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ-ਮਿਲਿਆ ਸੰਮਨ ਤਾਂ ਭੜਕੀ ਰਾਖੀ ਸਾਵੰਤ, ਕਿਹਾ ਪਹਿਲਾਂ ਕੁੜੀਆਂ ਨਾਲ ਹੋ ਰਹੇ ਬਲਾਤਕਾਰ...
ਘੱਟ ਜਾਣਗੀਆਂ ਕੀਮਤਾਂ
ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ "ਮੈਨੂੰ ਲੱਗਦਾ ਹੈ ਕਿ ਵਿਸ਼ਵਵਿਆਪੀ ਊਰਜਾ ਸਥਿਤੀ 'ਚ ਸੁਧਾਰ ਹੋਵੇਗਾ"। ਬਾਜ਼ਾਰ 'ਚ ਹੋਰ ਤੇਲ ਅਤੇ ਗੈਸ ਆਉਣਗੇ ਅਤੇ ਉਮੀਦ ਹੈ ਕਿ ਇਸ ਨਾਲ ਕੀਮਤਾਂ ਘਟਾਉਣ 'ਚ ਮਦਦ ਮਿਲੇਗੀ। ਜਦੋਂ ਊਰਜਾ ਘੱਟ ਕੀਮਤਾਂ 'ਤੇ ਲੋੜੀਂਦੀ ਮਾਤਰਾ 'ਚ ਉਪਲਬਧ ਹੁੰਦੀ ਹੈ, ਤਾਂ ਇਹ ਮੁਦਰਾਸਫੀਤੀ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਦਾ ਮੁੱਖ ਉਦੇਸ਼ ਮਹਿੰਗਾਈ ਨੂੰ ਕੰਟਰੋਲ ਕਰਨ ਲਈ 'ਘੱਟ ਕੀਮਤਾਂ 'ਤੇ' ਕਾਫ਼ੀ ਤੇਲ ਖਰੀਦਣਾ ਹੈ।
ਇਹ ਵੀ ਪੜ੍ਹੋ- EPFO ਗਾਹਕਾਂ ਲਈ ਵੱਡੀ ਖੁਸ਼ਖਬਰੀ, ਆਸਾਨੀ ਨਾਲ ਕੱਢਵਾ ਸਕੋਗੇ PF ਦੇ ਪੈਸੇ
ਡਾਲਰਾਂ 'ਚ ਹੋਵੇਗਾ ਵਪਾਰ
ਉਨ੍ਹਾਂ ਇਹ ਵੀ ਕਿਹਾ ਕਿ ਤੇਲ ਖਰੀਦਦਾਰੀ 'ਚ ਡਾਲਰ ਦੀ ਵਰਤੋਂ ਨੂੰ ਖਤਮ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ "ਜ਼ਿਆਦਾਤਰ ਲੈਣ-ਦੇਣ ਡਾਲਰਾਂ 'ਚ ਹੁੰਦੇ ਹਨ।" ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਸਬੰਧ ਸਥਾਪਿਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸਬੰਧ ਊਰਜਾ ਦੇ ਮੋਰਚੇ 'ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਅਨੁਸਾਰ, ਭਾਰਤ ਅਰਜਨਟੀਨਾ ਸਮੇਤ 40 ਦੇਸ਼ਾਂ ਤੋਂ ਤੇਲ ਆਯਾਤ ਕਰਦਾ ਹੈ ਅਤੇ ਕਿਉਂਕਿ ਦੁਨੀਆ 'ਚ ਕਾਫ਼ੀ ਤੇਲ ਹੈ, ਇਸ ਲਈ ਤੇਲ ਉਤਪਾਦਕ ਦੇਸ਼ ਜੋ ਕਟੌਤੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI ਭਾਰਤ ਦੇ 84 ਫੀਸਦੀ ਡਿਜੀਟਲ ਲੈਣ-ਦੇਣ ਨੂੰ ਚਲਾ ਰਿਹੈ : ਰਿਪੋਰਟ
NEXT STORY