ਨਵੀਂ ਦਿੱਲੀ — ਈਕਾੱਮ ਐਕਸਪ੍ਰੈਸ ਜੋ ਸਮਾਨ ਦੀ ਡਿਲਵਰੀ ਸਮੇਤ 'ਲੌਜਿਸਟਿਕ' ਸਹੂਲਤ ਪ੍ਰਦਾਨ ਕਰਦੀ ਹੈ, ਅਗਲੇ ਕੁਝ ਹਫਤਿਆਂ ਵਿਚ ਤਿਉਹਾਰਾਂ ਦੇ ਮੌਸਮ ਵਿਚ 30,000 ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਨੌਕਰੀਆਂ ਅਸਥਾਈ ਹੋਣਗੀਆਂ। ਤਿਉਹਾਰਾਂ ਦੌਰਾਨ ਈ-ਕਾਮਰਸ ਕੰਪਨੀਆਂ ਦੀ ਵਧ ਹੋਣ ਵਾਲੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨਵੇਂ ਲੋਕਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਕੋਵਿਡ -19 ਤੋਂ ਪਹਿਲਾਂ ਕੰਪਨੀ ਦੇ ਕਾਮਿਆਂ ਦੀ ਗਿਣਤੀ ਲਗਭਗ 23,000 ਸੀ। ਕੰਪਨੀ ਨੇ 'ਤਾਲਾਬੰਦੀ' ਅਤੇ ਇਸ ਤੋਂ ਬਾਅਦ ਦੇ 'ਆਨਲਾਈਨ' ਆਰਡਰ ਨੂੰ ਪੂਰਾ ਕਰਨ ਲਈ ਪਿਛਲੇ ਕੁਝ ਮਹੀਨਿਆਂ ਦੌਰਾਨ 7,500 ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਹੈ।
ਕੋਵਿਡ -19 ਦਰਮਿਆਨ ਲੋਕ ਕਰਿਆਨੇ ਦੀਆਂ ਚੀਜ਼ਾਂ, ਦਵਾਈ ਅਤੇ ਹੋਰ ਚੀਜ਼ਾਂ ਲਈ ਲੋਕ ਈ-ਕਾਮਰਸ ਵੱਲ ਰੁਖ ਕਰ ਰਹੇ ਹਨ। ਈਕਾਮ ਐਕਸਪ੍ਰੈਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਸੌਰਭ ਦੀਪ ਸਿੰਗਲਾ ਨੇ ਦੱਸਿਆ, “ਮਹਾਮਾਰੀ ਨੇ ਈ-ਕਾਮਰਸ ਉਦਯੋਗ ਨੂੰ ਇਕ ਵੱਖਰੇ ਪੜਾਅ ਤੇ ਲੈ ਆਂਦਾ ਹੈ। ਤਿਉਹਾਰਾਂ ਦੌਰਾਨ ਸਾਡੇ ਈ-ਕਾਮਰਸ ਗਾਹਕ ਬਹੁਤ ਸਾਰੀਆਂ ਯੋਜਨਾਵਾਂ ਬਣਾ ਰਹੇ ਹਨ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਮੰਗ ਨੂੰ ਪੂਰਾ ਕਰ ਸਕਣ। ਅਸੀਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਪ੍ਰਕਿਰਿਆ 10 ਅਕਤੂਬਰ ਤੱਕ ਜਾਰੀ ਰਹੇਗੀ ਅਤੇ ਅਸੀਂ ਤਿਉਹਾਰਾਂ ਦੌਰਾਨ 30,000 ਅਸਥਾਈ ਨੌਕਰੀਆਂ ਪੈਦਾ ਕਰਨ ਦੀ ਉਮੀਦ ਕਰ ਰਹੇ ਹਾਂ। ”ਕੰਪਨੀ ਦੀ ਵਰਕਫੋਰਸ ਅਗਸਤ ਵਿਚ 30,500 ਸੀ। ਉਨ੍ਹਾਂ ਕਿਹਾ, 'ਪਿਛਲੇ ਸਾਲ ਅਸੀਂ ਤਿਉਹਾਰਾਂ ਤੋਂ ਪਹਿਲਾਂ 20,000 ਲੋਕਾਂ ਨੂੰ ਕਿਰਾਏ 'ਤੇ ਲਿਆ ਸੀ। ਹਾਲਾਂਕਿ ਇਹ ਨੌਕਰੀਆਂ ਅਸਥਾਈ ਸਨ, ਪਰ ਇਨ੍ਹਾਂ ਵਿਚੋਂ ਲਗਭਗ ਇਕ ਤਿਹਾਈ ਸਥਾਈ ਹੋ ਗਈਆਂ ਹਨ ਕਿਉਂਕਿ ਅਸੀਂ ਤਿਉਹਾਰਾਂ ਤੋਂ ਬਾਅਦ ਵੀ ਆਰਡਰ ਵਿਚ ਵਾਧਾ ਦੇਖ ਰਹੇ ਹਾਂ।'
ਈ-ਕਾਮਰਸ ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਤਿਉਹਾਰਾਂ ਦੌਰਾਨ ਆਵੇਗਾ ਅਤੇ ਉਨ੍ਹਾਂ ਨੇ ਸਮਰੱਥਾ ਵਧਾਉਣ ਲਈ ਵੱਡੇ ਨਿਵੇਸ਼ ਕੀਤੇ ਹਨ ਤਾਂ ਜੋ ਮਿਲੇ ਆਰਡਰਾਂ ਦਾ ਬਿਹਤਰ ਪ੍ਰਬੰਧਨ ਕੀਤਾ ਜਾ ਸਕੇ। ਵਾਲਮਾਰਟ ਦੀ ਮਾਲਕੀ ਵਾਲੀ ਫਲਿੱਪਕਾਰਟ ਨੇ ਹਾਲ ਹੀ ਵਿਚ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਸਪੁਰਦਗੀ ਦੀ ਸਮਰੱਥਾ ਵਧਾਉਣ ਲਈ 50,000 ਤੋਂ ਵੱਧ ਕਰਿਆਨੇ ਸਟੋਰ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ — ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼
ਦੂਜੇ ਪਾਸੇ ਐਮਾਜ਼ੋਨ ਨੇ ਵੀ ਤਿਓਹਾਰ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸੇ ਸਮੇਂ ਐਮਾਜ਼ੋਨ ਇੰਡੀਆ ਨੇ ਪੰਜ ਕੇਂਦਰਾਂ (ਵਿਸ਼ਾਪਤਨਮ, ਫਰੂਖਨਗਰ, ਮੁੰਬਈ, ਬੰਗਲੌਰ ਅਤੇ ਅਹਿਮਦਾਬਾਦ) ਨੂੰ ਸ਼ਾਮਲ ਕਰਨ ਦੀ ਘੋਸ਼ਣਾ ਕੀਤੀ। ਇਸ ਨੇ ਆਪਣੇ ਮੌਜੂਦਾ ਅੱਠ ਕੇਂਦਰਾਂ ਦੇ ਵਿਸਥਾਰ ਦਾ ਐਲਾਨ ਵੀ ਕੀਤਾ ਹੈ। ਸਿੰਗਲਾ ਨੇ ਕਿਹਾ ਕਿ ਈਕਾੱਮ ਐਕਸਪ੍ਰੈਸ ਇਹ ਨਿਯੁਕਤੀਆਂ ਮੈਟਰੋ ਤੋਂ ਇਲਾਵਾ ਛੋਟੇ ਸ਼ਹਿਰਾਂ ਵਿਚ ਵੀ ਕਰੇਗੀ। ਕੰਪਨੀ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਮਾਲ ਦੀ ਸਪੁਰਦਗੀ 'ਤੇ ਵੀ ਵਿਚਾਰ ਕਰ ਰਹੀ ਹੈ, ਜਿਸ ਦੇ ਲਈ ਛੋਟੇ ਅਤੇ ਦਰਮਿਆਨੇ ਸ਼ਹਿਰਾਂ ਵਿਚ ਵੀ ਨਿਯੁਕਤੀ ਕੀਤੀ ਜਾਏਗੀ।
ਇਹ ਵੀ ਪੜ੍ਹੋ — ਰਾਹਤ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਈ ਕਟੌਤੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਰਾਹਤ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਈ ਕਟੌਤੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
NEXT STORY