ਗੈਜੇਟ ਡੈਸਕ : ਗੂਗਲ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਕਰੀਬ 3 ਹਜ਼ਾਰ ਯੂ-ਟਿਊਬ ਚੈਨਲ ਬੰਦ ਕਰ ਦਿੱਤੇ ਹਨ। ਇਸ ਨਾਲ ਇਨ੍ਹਾਂ ਚੈਨਲਾਂ ਦੇ ਸੰਚਾਲਕਾਂ ਵਿਚਾਲੇ ਖਲਬਲੀ ਮੱਚ ਗਈ ਹੈ। ਇਨ੍ਹਾਂ ਅਕਾਊਂਟ 'ਤੇ ਕਾਰਵਾਈ ਜੁਲਾਈ ਤੋਂ ਸਤੰਬਰ ਵਿਚਾਲੇ ਕੀਤੀ ਗਈ। ਅਸਲ ਵਿਚ ਇਹ ਕਾਰਵਾਈ ਗੂਗਲ ਨੂੰ ਇਸ ਲਈ ਕਰਨੀ ਪਈ ਕਿਉਂਕਿ ਇਨ੍ਹਾਂ 'ਤੇ ਗਲਤ ਸਮੱਗਰੀ ਦਿਖਾਉਣ ਦਾ ਇਲਜ਼ਾਮ ਹੈ। ਲੰਬੇ ਸਮੇਂ ਤੋਂ ਇਹ ਚੈਨਲ ਗੂਗਲ ਦੀ ਨਜ਼ਰ ਵਿਚ ਸਨ। ਹਾਲਾਂਕਿ ਗੂਗਲ ਨੇ ਇਨ੍ਹਾਂ ਚੈਨਲ ਦੇ ਨਾਵਾਂ ਦੇ ਬਾਰੇ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਯੂ-ਟਿਊਬ 'ਤੇ ਪਾਈਆਂ ਗਈਆਂ ਵੀਡੀਓਜ਼ ਦੇ ਲਿੰਕ ਟਵਿਟਰ 'ਤੇ ਵੀ ਸਾਂਝੇ ਕੀਤੇ ਜਾ ਰਹੇ ਸਨ। ਗੂਗਲ ਦਾ ਕਹਿਣਾ ਹੈ ਜਦੋਂ ਇਨ੍ਹਾਂ ਵੀਡੀਓਜ਼ ਨੂੰ ਦੇਖਣ ਵਾਲਿਆਂ ਦੇ ਅਕਾਊਂਟ ਦੀ ਜਾਂਚ ਕੀਤੀ ਤਾਂ ਉਹ ਵੀ ਫਰਜ਼ੀ ਨਿਕਲੇ ਹਨ। ਇੰਨੀ ਵੱਡੀ ਗਿਣਤੀ ਵਿਚ ਚੱਲ ਰਹੇ ਯੂ-ਟਿਊਬ ਚੈਨਲਾਂ ਦਾ ਮਕਸਦ ਕੀ ਸੀ, ਅਜੇ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ ਹੈ। ਇਨ੍ਹਾਂ ਚੈਨਲਾਂ 'ਤੇ ਪਾਈ ਜਾਣ ਵਾਲੀ ਜ਼ਿਆਦਾਤਰ ਸਮੱਗਰੀ ਵੀ ਝੂਠੀ ਹੈ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੇੜੇ ਹਲ ਅਤੇ ਉਨ੍ਹਾਂ ਦੇ ਸੰਦਰਭ ਵਿਚ ਇਨ੍ਹਾਂ ਦਾ ਫੜਿਆ ਜਾਣਾ ਮਹੱਤਵਪੂਰਨ ਹੈ। ਉਂਝ ਵੀ ਇਸ ਸਮੇਂ ਚੀਨ ਚੀਨ ਦੁਨੀਆ ਭਰ ਵਿਚ ਸੋਸ਼ਲ ਮੀਡੀਆ ਜ਼ਰੀਏ ਝੂਠ ਫੈਲਾ ਰਿਹਾ ਹੈ।
ਬਿਸਕੁਟਾਂ ਨੂੰ ਚੱਖਣ ਲਈ ਮਿਲੇਗਾ ਮੋਟਾ ਪੈਸਾ, ਇਹ ਕੰਪਨੀ ਦੇ ਰਹੀ ਹੈ ਸਲਾਨਾ 40 ਲੱਖ ਰੁਪਏ ਦਾ ਪੈਕੇਜ
NEXT STORY