ਨਵੀਂ ਦਿੱਲੀ - ਕੋਰੋਨਾ ਖੌਫ ਦਰਮਿਆਨ ਦੁਨੀਆ ਭਰ ਦੇ ਦੇਸ਼ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਪਿਛਲੇ ਦੋ ਸਾਲਾਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਹਨ। ਪੂਰੀ ਦੁਨੀਆਂ ਵਿਚ ਇਸ ਲਾਗ ਕਾਰਨ ਮੌਤਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ, ਪਰ ਇਸ ਦੇ ਨਾਲ ਬਹੁਤ ਕੁਝ ਨਵਾਂ ਵੀ ਵਾਪਰ ਰਿਹਾ ਹੈ। ਅੱਜ ਦੁਨੀਆ ਦੇ ਲੱਖਾਂ ਲੋਕ ਆਪਣੇ ਘਰ ਵਿਚ ਬੈਠ ਕੇ ਹੀ ਕੰਮ ਕਰ ਰਹੇ ਹਨ। ਕੰਪਨੀਆਂ ਨੂੰ ਵੀ ਇਸ ਸਹੂਲਤ ਕਾਰਨ ਕਾਫੀ ਲਾਭ ਹੋਇਆ ਹੈ।
ਇਹ ਵੀ ਪੜ੍ਹੋ : ਫੇਲ੍ਹ ਹੋਇਆ ਨੋਟਬੰਦੀ ਦਾ ਮਕਸਦ, ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ
'ਵਰਕ ਫਰਾਮ ਹੋਮ' ਨਾਲ ਕੰਪਨੀਆਂ ਨੂੰ ਹੋਣ ਵਾਲੇ ਮੁਨਾਫਿਆਂ ਦਾ ਅਨੁਮਾਨ ਇਸੇ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਇਕ ਸਾਲ ਵਿਚ 'ਵਰਕ ਫਰਾਮ ਹੋਮ' ਨਾਲ ਗੂਗਲ ਨੇ 268 ਬਿਲੀਅਨ ਦੀ ਬਚਤ ਕੀਤੀ ਹੈ, ਜੋ ਕਿ ਭਾਰਤੀ ਰੁਪਿਆ ਦੇ ਹਿਸਾਬ ਨਾਲ 1,980 ਕਰੋੜ ਰੁਪਏ ਬਣਦੀ ਹੈ। ਗੂਗਲ ਦੀ ਮੁੱਢਲੀ ਕੰਪਨੀ ਐਲਫਾਬੇਟ ਨੇ ਕਿਹਾ ਹੈ ਕਿ ਪਹਿਲੀ ਤਿਮਾਹੀ ਵਿਚ ਤਰੱਕੀ, ਯਾਤਰਾ ਅਤੇ ਮਨੋਰੰਜਨ 'ਤੇ ਲਗਭਗ 1,980 ਕਰੋੜ ਰੁਪਏ ਅਤੇ ਇਕ ਸਾਲ ਵਿਚ 7,400 ਕਰੋੜ ਰੁਪਏ ਦੀ ਬਚਤ ਹੋਈ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ
ਇਸ ਤੋਂ ਪਹਿਲਾਂ ਵੀ ਗੂਗਲ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ 2020 ਵਿਚ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਖ਼ਰਚਿਆਂ ਵਿਚ 140 ਕਰੋੜ ਯਾਨੀ ਤਕਰੀਬਨ 10,360 ਕਰੋੜ ਰੁਪਏ ਦੀ ਕਮੀ ਆਈ ਹੈ। ਮਹਾਮਾਰੀ ਇਸ ਦਾ ਮੁੱਖ ਕਾਰਨ ਸੀ। ਇਸ ਤੋਂ ਇਲਾਵਾ ਜ਼ਿਆਦਾਤਰ ਈਵੈਂਟ ਵਰਚੁਅਲੀ ਹੋਏ, ਜਿਸ ਨਾਲ ਪੈਸੇ ਦੀ ਬਚਤ ਹੋਈ। ਯਾਤਰਾ ਅਤੇ ਮਨੋਰੰਜਨ ਖਰਚੇ ਵਿਚ 2,740 ਕਰੋੜ ਰੁਪਏ ਦੀ ਕਮੀ ਆਈ।
34% ਵਾਧੀ ਕਮਾਈ
ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਕਾਰਨ ਪ੍ਰੇਸ਼ਾਨੀ ਝੱਲਣੀ ਪਈ ਹੈ ਪਰ ਗੂਗਲ ਦੇ ਮਾਲੀਆ ਵਿਚ 34 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਵੇਲੇ ਗੂਗਲ ਵਿਚ 'ਵਰਕ ਫਰਾਮ ਹੋਮ' ਰਿਹਾ ਹੈ, ਪਰ ਇਸ ਸਾਲ ਦੇ ਅੰਤ ਤੱਕ ਮੁਲਾਜ਼ਮਾਂ ਨੂੰ ਦੁਬਾਰਾ ਦਫ਼ਤਰ ਬੁਲਾਉਣ ਦੀ ਯੋਜਨਾ ਵੀ ਹੈ।
ਗੂਗਲ ਕਰਮਚਾਰੀਆਂ ਦੀ ਦੇਖਭਾਲ ਅਤੇ ਸਹੂਲਤਾਂ ਜਿਵੇਂ ਕਿ ਮਸਾਜ ਟੇਬਲ, ਪਕਵਾਨ ਸਹੂਲਤ ਅਤੇ ਕਾਰਪੋਰੇਟ ਰਿਟਰੀਟਸ 'ਤੇ ਬਹੁਤ ਖਰਚ ਕਰਦਾ ਹੈ, ਪਰ ਇਹ ਭੱਤੇ ਘਰ ਤੋਂ ਕੰਮ ਦੌਰਾਨ ਨਹੀਂ ਦਿੱਤੇ ਜਾ ਰਹੇ, ਜਿਸ ਨਾਲ ਕੰਪਨੀ ਨੂੰ ਬਹੁਤ ਬਚਤ ਹੋ ਰਹੀ ਹੈ।
ਇਹ ਵੀ ਪੜ੍ਹੋ : RBI ਨੇ ਬੈਂਕਾਂ ਦੇ CEO ਤੇ MD ਦੇ ਕਾਰਜਕਾਲ ਸੰਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰ ਨੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ ਤਹਿਤ ਬੀਮਾ ਰਾਸ਼ੀ ਵਧਾ ਕੇ ਕੀਤੀ 7 ਲੱਖ ਰੁਪਏ
NEXT STORY