ਨਵੀਂ ਦਿੱਲੀ—ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ 'ਬਹੀ ਖਾਤਿਆਂ ਅਤੇ ਦਸਤਾਵੇਜ਼ਾਂ' ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕੇਂਦਰੀ ਮੰਤਰੀ ਪੀ.ਪੀ. ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲਾ ਦੇ ਤਹਿਤ ਆਉਣ ਵਾਲੀ ਕੰਪਨੀ ਰਜਿਸਟਰਾਰ ਨੇ ਇਸ ਸੰਬੰਧ 'ਚ ਕੰਪਨੀ ਦੇ ਖਿਲਾਫ ਆਈ ਸ਼ਿਕਾਇਤ 'ਤੇ ਸਪੱਸ਼ਟੀਕਰਣ ਮੰਗਿਆ ਹੈ।
ਕਾਰਪੋਰੇਟ ਮਾਮਲਿਆਂ ਦੇ ਸੂਬਾ ਮੰਤਰੀ ਚੌਧਰੀ ਨੇ ਦੱਸਿਆ ਕਿ ਮੰਤਰਾਲਾ ਨੇ ਕੰਪਨੀ ਦੇ ਬਹੀ ਖਾਤਿਆਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਕੰਪਨੀ ਰਜਿਸਟਰਾਰ ਨੇ ਕੰਪਨੀ ਦੇ ਕੰਮਕਾਜ਼ 'ਚ ਕਥਿਤ ਕੋਤਾਹੀ (ਕਾਰਪੋਰੇਟ ਗਵਰਨਰਸ 'ਚ ਕੋਤਾਹੀ) ਵਰਤਣ ਦੇ ਇਕ ਸਵਾਲ ਦਾ ਜਵਾਬ ਮੰਗਿਆ ਹੈ। ਨਾਲ ਹੀ ਉਹ ਇਸ ਮਾਮਲੇ ਨੂੰ ਦੇਖ ਰਿਹਾ ਹੈ।
ਚੌਧਰੀ ਨੇ ਕਿਹਾ ਕਿ ਮੰਤਰਾਲਾ ਨੇ ਕੰਪਨੀ ਐਕਟ ਦੀ ਧਾਰਾ 206(5) ਦੇ ਤਹਿਤ 30 ਅਗਸਤ 2018 ਨੂੰ ਜੈੱਟ ਏਅਰਵੇਜ਼ ਦੇ ਬਹੀ ਖਾਤਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਮੁੱਦੇ ਦੇ ਬਾਰੇ 'ਚ ਵਿਸਤਾਰ ਨਾਲ ਨਹੀਂ ਦੱਸਿਆ। ਕੰਪਨੀ ਐਕਟ ਦੀ ਧਾਰਾ 206 ਸਰਕਾਰ ਨੂੰ ਕੰਪਨੀ ਤੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਮੰਗਣ ਅਤੇ ਬਹੀ ਖਾਤਿਆਂ ਦੀ ਜਾਂਚ ਕਰਨ ਦਾ ਅਧਿਕਾਰ ਦਿੰਦੀ ਹੈ। ਹਾਲਾਂਕਿ ਇਸ ਬਾਰੇ 'ਚ ਜੈੱਟ ਏਅਰਵੇਜ਼ ਨੇ ਛੇਤੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਰਾਫੇਲ 'ਤੇ ਫਰਾਂਸ ਦੇ ਮੀਡੀਆ ਨੇ ਵੀ ਉਠਾਏ ਸਵਾਲ, ਰਿਲਾਇੰਸ ਡਿਫੈਂਸ ਨੂੰ ਕਿਵੇਂ ਮਿਲੀ ਡੀਲ?
NEXT STORY