ਨਵੀਂ ਦਿੱਲੀ- ਸਰਕਾਰ ਨੇ ਐੱਲ. ਟੀ. ਸੀ. ਸਪੈਸ਼ਲ ਕੈਸ਼ ਪੈਕੇਜ ਸਕੀਮ ਦੀ ਤਾਰੀਖ਼ ਵਧਾ ਕੇ 31 ਮਈ ਤੱਕ ਕਰ ਦਿੱਤੀ ਹੈ। ਕੇਂਦਰੀ ਕਰਮਚਾਰੀ ਹੁਣ ਸਾਰੇ ਬਿੱਲਾਂ ਨੂੰ ਨਵੀਂ ਤਾਰੀਖ਼ ਤੱਕ ਜਮ੍ਹਾ ਕਰਾ ਸਕਣਗੇ। ਵਿੱਤ ਮੰਤਰਾਲਾ ਦੇ ਖ਼ਰਚ ਵਿਭਾਗ ਨੇ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਵਧਦੇ ਸੰਕਰਮਣ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਹੈ।
ਪਹਿਲਾਂ ਐੱਲ. ਟੀ. ਸੀ. ਸਪੈਸ਼ਲ ਕੈਸ਼ ਪੈਕੇਜ ਦੀ ਤਾਰੀਖ਼ 31 ਮਾਰਚ 2021 ਤੱਕ ਸੀ, ਜਿਸ ਨੂੰ ਵਧਾ ਕੇ 30 ਅਪ੍ਰੈਲ 2021 ਤੱਕ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ ਤਾਰੀਖ਼ ਵਧਾ ਦਿੱਤੀ ਗਈ ਹੈ। ਹਾਲਾਂਕਿ, ਬਿੱਲ ਵਿਚ ਭੁਗਤਾਨ ਦੀ ਤਾਰੀਖ਼ 31 ਮਾਰਚ 2021 ਤੱਕ ਦੀ ਰੱਖੀ ਗਈ ਹੈ, ਯਾਨੀ ਖ਼ਰੀਦਦਾਰੀ 31 ਮਾਰਚ ਤੋਂ ਬਾਅਦ ਦੀ ਨਹੀਂ ਹੋਣੀ ਚਾਹੀਦੀ।
ਸਰਕਾਰ ਦੇ ਇਸ ਫ਼ੈਸਲੇ ਨਾਲ ਖ਼ਾਸਕਰ ਉਨ੍ਹਾਂ ਮੁਲਾਜ਼ਮਾਂ ਨੂੰ ਰਾਹਤ ਮਿਲੇਗੀ ਜੋ ਐੱਲ. ਟੀ. ਸੀ. ਸਪੈਸ਼ਲ ਕੈਸ਼ ਪੈਕੇਜ ਸਕੀਮ ਨੂੰ ਕਲੇਮ ਕਰਨ ਲਈ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਤਹਿਤ ਕੀਤੀ ਗਈ ਖ਼ਰੀਦਦਾਰੀ ਦਾ ਬਿੱਲ ਸਮੇਂ 'ਤੇ ਜਮ੍ਹਾ ਨਹੀਂ ਕਰਾ ਸਕੇ ਸਨ। ਹੁਣ ਤੱਕ ਜੋ ਕੇਂਦਰੀ ਕਰਮਚਾਰੀ ਬਿੱਲ ਨਹੀਂ ਜਮ੍ਹਾ ਕਰਾ ਸਕੇ ਸਨ ਉਹ ਹੁਣ 31 ਮਈ ਤੱਕ ਇਸ ਕਲੇਮ ਲਈ ਅਪਲਾਈ ਕਰ ਸਕਦੇ ਹਨ। ਗੌਰਤਲਬ ਹੈ ਕਿ ਸਰਕਾਰ ਨੇ ਪਿਛਲੇ ਸਾਲ ਕੋਵਿਡ ਮਹਾਮਾਰੀ ਅਤੇ ਤਾਲਾਬੰਦੀ ਦੇ ਮੱਦੇਨਜ਼ਰ ਯਾਤਰਾ ਬੰਦ ਹੋਣ ਕਾਰਨ ਕੇਂਦਰੀ ਕਰਮਚਾਰੀਆਂ ਨੂੰ ਇਸ ਦੀ ਜਗ੍ਹਾ ਵਿਸ਼ੇਸ਼ ਸਕੀਮ ਦਿੱਤੀ ਸੀ। ਇਸ ਤਹਿਤ 31 ਮਾਰਚ 2021 ਤੱਕ 12 ਫ਼ੀਸਦੀ ਅਤੇ ਇਸ ਤੋਂ ਜ਼ਿਆਦਾ ਜੀ. ਐੱਸ. ਟੀ. ਵਾਲੀਆਂ ਚੀਜ਼ਾਂ ਦੀ ਖ਼ਰੀਦ ਕਰਕੇ ਇਸ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਸੀ।
ਕੋਵਿਡ-19 ਨੇ ਤੌੜੀ ਬਾਗਬਾਨਾਂ ਦੀ ਕਮਰ, ਇਸ ਸਾਲ ਵੀ ਸਸਤਾ ਦਸਹਿਰੀ ਅੰਬ
NEXT STORY