ਨਵੀਂ ਦਿੱਲੀ— ਤਿਉਹਾਰੀ ਮੌਸਮ ਦੇ ਮੱਦੇਨਜ਼ਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਖਾਤਾਧਾਰਕਾਂ ਲਈ ਇਕ ਵੱਡੀ ਪੇਸ਼ਕਸ਼ ਕੀਤੀ ਹੈ। ਹੁਣ ਕਾਰ, ਗੋਲਡ ਤੇ ਪਰਸਨਲ ਲੋਨ ਲਈ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਨਹੀਂ ਚੁਕਾਉਣੀ ਪਵੇਗੀ। ਐੱਸ. ਬੀ. ਆਈ. ਨੇ ਇਹ 100 ਫੀਸਦੀ ਮਾਫ਼ ਕਰ ਦਿੱਤੀ ਹੈ ਪਰ ਇਹ ਛੋਟ ਉਨ੍ਹਾਂ ਨੂੰ ਹੀ ਮਿਲੇਗੀ ਜੋ ਯੋਨੋ ਪਲੇਟਫਾਰਮ ਜ਼ਰੀਏ ਇਸ ਲਈ ਅਪਲਾਈ ਕਰਨਗੇ।
ਇੰਨੀ ਹੀ ਨਹੀਂ ਕਰਜ਼ ਦਰਾਂ 'ਚ ਰਿਆਇਤ ਵੀ ਦਿੱਤੀ ਜਾ ਰਹੀ ਹੈ। ਬੈਂਕ ਨੇ ਘਰ ਖਰੀਦਦਾਰਾਂ ਲਈ ਹੋਮ ਲੋਨ 'ਤੇ ਕਈ ਵਿਸ਼ੇਸ਼ ਤਿਉਹਾਰੀ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। ਪ੍ਰਵਾਨਿਤ ਪ੍ਰੋਜੈਕਟਾਂ 'ਚ ਘਰ ਖਰੀਦਦਰਾਂ ਨੂੰ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ 'ਚ ਪੂਰੀ ਛੋਟ ਮਿਲੇਗੀ, ਨਾਲ ਹੀ ਕ੍ਰੈਡਿਟ ਸਕੋਰ ਤੇ ਕਰਜ਼ੇ ਦੀ ਰਕਮ ਦੇ ਆਧਾਰ 'ਤੇ ਵਿਆਜ ਦਰਾਂ 'ਚ 0.10 ਫੀਸਦੀ ਤੱਕ ਦੀ ਵਿਸ਼ੇਸ਼ ਛੋਟ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਯੋਨੋ ਪਲੇਟਫਾਰਮ ਜ਼ਰੀਏ ਇਸ ਲਈ ਅਪਲਾਈ ਕਰਨ 'ਤੇ 0.05 ਫੀਸਦੀ ਦੀ ਛੋਟ ਮਿਲੇਗੀ।
ਉੱਥੇ ਹੀ, ਗੋਲਡ ਲੋਨ ਲਈ 7.5 ਫੀਸਦੀ ਦੀ ਸਭ ਤੋਂ ਘੱਟ ਵਿਆਜ ਦਰ 'ਤੇ 36 ਮਹੀਨੇ 'ਚ ਰੀਪੇਮੈਂਟ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 9.6 ਫੀਸਦੀ ਦੀ ਦਰ 'ਤੇ ਨਿੱਜੀ ਕਰਜ਼ ਦੀ ਪੇਸ਼ਕਸ਼ ਕਰ ਕੀਤੀ ਗਈ ਹੈ।
ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਸੰਸਦ 'ਚ ਪਾਸ ਹੋਏ 3 ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ ► ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ : ਮਾਨ
100 ਫੀਸਦੀ ਓਨ-ਰੋਡ ਫਾਈਨੈਂਸ-
ਬੈਂਕ ਨੇ ਕਾਰ ਲੋਨ ਲੈਣ ਦੇ ਇਛੁੱਕ ਗਾਹਕਾਂ ਲਈ ਵੀ ਰਿਆਇਤਾਂ ਦਾ ਐਲਾਨ ਕੀਤਾ ਹੈ। ਐੱਸ. ਬੀ. ਆਈ. 7.5 ਫੀਸਦੀ ਦੀ ਘੱਟੋ-ਘੱਟ ਦਰ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ ਕੁਝ ਮਾਡਲਾਂ 'ਤੇ ਬੈਂਕ 100 ਫੀਸਦੀ ਓਨ-ਰੋਡ ਫਾਈਨੈਂਸ ਦੀ ਸੁਵਿਧਾ ਦੇ ਰਿਹਾ ਹੈ।
ਇਹ ਵੀ ਪੜ੍ਹੋ- 1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ ► ਸਿਰਫ 210 ਰੁ: 'ਚ ਲੈ ਸਕਦੇ ਹੋ 5,000 ਰੁਪਏ ਮਹੀਨਾ ਪੈਨਸ਼ਨ, ਜਾਣੋ ਸਕੀਮ
ਬੈਂਕ ਨੇ ਕਿਹਾ ਕਿ ਉਸ ਦੀ ਯੋਨੋ ਐਪ ਜ਼ਰੀਏ ਵੀ ਇਸ ਲਈ ਅਪਲਾਈ ਕੀਤਾ ਜਾ ਸਕਦਾ ਹੈ। ਕੋਈ ਵੀ ਯੋਨੋ ਪਲੇਟਫਾਰਮ ਰਾਹੀਂ ਪੇਪਰਲੈੱਸ, ਪੂਰਵ-ਪ੍ਰਵਾਨਿਤ ਨਿੱਜੀ ਲੋਨ ਅਤੇ ਇੰਸਟਾ ਹੋਮ ਟਾਪ-ਅਪ ਲੋਨ ਪ੍ਰਾਪਤ ਕਰ ਸਕਦਾ ਹੈ।
ਰੇਲਵੇ ਵਧਾ ਸਕਦਾ ਹੈ 10-35 ਰੁਪਏ ਤੱਕ ਦਾ ਕਿਰਾਇਆ, ਜਾਣੋ ਕੀ ਹੈ ਯੋਜਨਾ
NEXT STORY