ਨਵੀਂ ਦਿੱਲੀ - ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ ਦੀ ਤਰੀਕ ਆ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ GST ਕੌਂਸਲ ਦੀ ਬੈਠਕ 28-29 ਜੂਨ ਨੂੰ ਸ਼੍ਰੀਨਗਰ 'ਚ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦਫਤਰ ਨੇ ਵੀਰਵਾਰ ਨੂੰ ਟਵੀਟ ਕੀਤਾ, “ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ 28 ਅਤੇ 29 ਜੂਨ (ਮੰਗਲਵਾਰ ਅਤੇ ਬੁੱਧਵਾਰ) ਨੂੰ ਹੋਵੇਗੀ।
ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ
ਔਨਲਾਈਨ ਗੇਮਿੰਗ ਅਤੇ ਕ੍ਰਿਪਟੋਕਰੰਸੀ 'ਤੇ ਜੀਐਸਟੀ ਲਗਾਉਣ ਦਾ ਫੈਸਲਾ ਸੰਭਵ
ਕੌਂਸਲ ਦੀ ਇਸ ਮੀਟਿੰਗ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਇਹ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਕਮੇਟੀ ਦੀ ਦਰਾਂ ਦੇ ਤਾਲਮੇਲ ਬਾਰੇ ਰਿਪੋਰਟ 'ਤੇ ਚਰਚਾ ਕਰੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕੈਸੀਨੋ, ਘੋੜ ਦੌੜ ਅਤੇ ਔਨਲਾਈਨ ਗੇਮਿੰਗ ਲਈ ਜੀਐਸਟੀ ਦਰਾਂ 'ਤੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਕੁਝ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤ ਮੰਤਰਾਲੇ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੇਂਦਰ ਨੇ ਰਾਜਾਂ ਨੂੰ 86,912 ਕਰੋੜ ਰੁਪਏ ਜਾਰੀ ਕਰਕੇ ਹੁਣ ਤੱਕ ਪੂਰੇ ਜੀਐਸਟੀ ਮੁਆਵਜ਼ੇ ਦੇ ਬਕਾਏ ਨੂੰ ਸਾਫ਼ ਕਰ ਦਿੱਤਾ ਹੈ। ਇਸ ਵਿੱਚੋਂ 25,000 ਕਰੋੜ ਰੁਪਏ ਜੀਐਸਟੀ ਮੁਆਵਜ਼ਾ ਫੰਡ ਵਿੱਚੋਂ ਜਾਰੀ ਕੀਤੇ ਗਏ ਹਨ ਅਤੇ ਬਾਕੀ 61,912 ਕਰੋੜ ਰੁਪਏ ਕੇਂਦਰ ਵੱਲੋਂ ਆਪਣੇ ਸਰੋਤਾਂ ਤੋਂ ਜਾਰੀ ਕੀਤੇ ਜਾ ਰਹੇ ਹਨ। ਜਾਰੀ ਕੀਤੇ ਗਏ ਕੁੱਲ ਮੁਆਵਜ਼ੇ ਵਿੱਚੋਂ, ਅਪ੍ਰੈਲ ਅਤੇ ਮਈ ਲਈ 17,973 ਕਰੋੜ ਰੁਪਏ ਬਕਾਇਆ ਸਨ। ਫਰਵਰੀ ਅਤੇ ਮਾਰਚ ਦੇ ਬਕਾਏ 21,322 ਕਰੋੜ ਰੁਪਏ ਸਨ ਅਤੇ ਜਨਵਰੀ 2022 ਤੱਕ ਮੁਆਵਜ਼ੇ ਦੀ ਬਕਾਇਆ ਰਕਮ 47,617 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਹਵਾਈ ਸਫ਼ਰ ਹੋ ਸਕਦੈ ਮਹਿੰਗਾ, 6 ਮਹੀਨਿਆਂ 'ਚ ਈਂਧਨ ਦੀ ਕੀਮਤ 91 ਫ਼ੀਸਦੀ ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਘਰੇਲੂ ਖ਼ਪਤਕਾਰਾਂ ਨੂੰ ਰਾਹਤ , 15 ਰੁਪਏ ਸਸਤਾ ਹੋਇਆ ਖ਼ੁਰਾਕੀ ਤੇਲ
NEXT STORY