ਨਵੀਂ ਦਿੱਲੀ — ਜੀ.ਐੱਸ.ਟੀ ਕੌਂਸਲ ਐਤਵਾਰ ਨੂੰ ਜੀ.ਐੱਸ.ਟੀ ਤਹਿਤ ਤੈਅ ਕੁਝ ਉਤਪਾਦਾਂ ਦੇ ਰੇਟ ਬਦਲਣ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਜੀ.ਐੱਸ.ਟੀ ਦੇ ਕੁਝ ਨਿਯਮਾਂ 'ਚ ਸੋਧ ਵੀ ਕੀਤੀ ਜਾ ਸਕਦੀ ਹੈ।
ਇਹ ਜੀ.ਐੱਸ.ਟੀ ਕੌਸਲ ਦੀ 16ਵੀਂ ਮੀਟਿੰਗ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਮੀਟਿੰਗ 'ਚ ਕੁਝ ਉਤਪਾਦਾਂ ਦੇ ਰੇਟ ਰੀਵਿਊ ਕੀਤੇ ਜਾਣਗੇ। ਦਰਅਸਲ ਪਿਛਲੀ ਮੀਟਿੰਗ 'ਚ ਕੁਝ ਸੂਬਿਆਂ ਦੇ ਵਿੱਤ ਮੰਤਰੀਆਂ ਨੇ ਕਈ ਚੀਜ਼ਾਂ ਦੇ ਰੇਟਾਂ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ। ਉਸ ਤੋਂ ਬਾਅਦ ਕੌਂਸਲ ਨੇ ਉਨ੍ਹਾਂ 'ਤੇ ਵਿਚਾਰ-ਚਰਚਾ ਕਰਨ ਦਾ ਵਾਅਦਾ ਕੀਤਾ ਸੀ।
ਵਿੱਤ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਅਨੁਸਾਰ ਇਸ ਮੀਟਿੰਗ 'ਚ ਡ੍ਰਾਫਟ ਜੀ.ਐੱਸ.ਟੀ ਨਿਯਮਾਂ 'ਚ ਸੋਧ ਨੂੰ ਮਨਜ਼ੂਰੀ, ਕੁਝ ਨਵੇਂ ਉਤਪਾਦਾਂ ਦੇ ਰੇਟ ਐਡਜਸਟ ਕਰਨਾ ਅਤੇ ਅਲੱਗ-ਅਲੱਗ ਟਰੇਡ, ਇੰਡਸਟਰੀ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਆਏ ਸੁਝਾਵਾਂ 'ਤੇ ਵਿਚਾਰ-ਚਰਚਾ ਹੋਵੇਗੀ। 11 ਜੂਨ ਨੂੰ ਹੋਣ ਵਾਲੀ ਇਹ ਮੀਟਿੰਗ ਜੀ.ਐੱਸ.ਟੀ ਲਾਗੂ ਹੋਣ ਤੋਂ ਪਹਿਲਾਂ ਆਖਰੀ ਮੀਟਿੰਗ ਸਾਬਿਤ ਹੋ ਸਕਦੀ ਹੈ। ਕਿਉਂਕਿ 1 ਜੁਲਾਈ ਤੋਂ ਸਰਕਾਰ ਜੀ.ਐੱਸ.ਟੀ ਲਾਗੂ ਕਰਨ ਦੀ ਤਿਆਰੀ ਕਰ ਚੁੱਕੀ ਹੈ।
ਨਿੱਜੀਕਰਣ 'ਤੇ ਸਥਿਤੀ ਸਪੱਸ਼ਟ ਹੋਣ ਤੱਕ ਨਵਾਂ ਜ਼ਹਾਜ ਨਹੀਂ : ਏਅਰ ਇੰਡੀਆ
NEXT STORY