ਨਵੀਂ ਦਿੱਲੀ — ਜਨਤਕ ਜ਼ਹਾਜ ਕੰਪਨੀ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਭਾਵਿਤ ਨਿੱਜੀਕਰਣ ਸਹਿਤ ਕੰਪਨੀ ਦੇ ਭਵਿੱਖ ਦੀ ਰੂਪ-ਰੇਖਾ ਸਪੱਸ਼ਟ ਹੋਣ ਤੱਕ ਕੰਪਨੀ ਕਿਸੇ ਨਵੇਂ ਜ਼ਹਾਜ ਲਈ ਆਰਡਰ ਨਹੀਂ ਕਰੇਗੀ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਸਾਰੇ ਮੌਜੂਦਾ ਆਰਡਰ ਪੂਰੇ ਕੀਤੇ ਜਾਣਗੇ ਅਤੇ ਬੇੜੇ 'ਚ ਨਵੇਂ ਜ਼ਹਾਜ ਸ਼ਾਮਿਲ ਕੀਤੇ ਜਾ ਰਹੇ ਹਨ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੇ ਪੱਤਰਕਾਰਾਂ ਨੂੰ ਕਿਹਾ,'ਅਸੀਂ ਪਹਿਲਾਂ ਜੋ ਵੀ ਆਰਡਰ ਕੀਤੇ ਉਹ ਕਾਇਮ ਹਨ।' ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਨਵਾਂ ਆਰਡਰ ਨਹੀਂ ਕੀਤਾ ਜਾਵੇਗਾ।
ਇਕ ਹੋਰ ਸਵਾਲ 'ਤੇ ਲੋਹਾਨੀ ਨੇ ਕਿਹਾ ਕਿ ਪੂਰਬ 'ਚ ਏਅਰ ਇੰਡੀਆ ਦਾ ਸੰਚਾਲਨ ਫਾਇਦੇ 'ਚ ਚੱਲ ਰਿਹਾ ਹੈ ਅਤੇ ਇਸ ਦੀ 17 ਫੀਸਦੀ ਬਾਜ਼ਾਰ ਦੀ ਹਿੱਸੇਦਾਰੀ ਹੈ। ਕੰਪਨੀ ਇਸ ਖੇਤਰ 'ਚ ਆਪਣੀ ਮੌਜੂਦਗੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਜਿਸ 'ਚ ਗੁਹਾਟੀ-ਬੈਂਕਾਕ ਸਿੱਧੀ ਉਡਾਣ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕੁਝ ਰੂਟਾਂ 'ਤੇ ਲੋੜੀਂਦੇ ਯਾਤਰੀ ਨਾ ਮਿਲਣ ਦੇ ਬਾਵਜੂਦ ਪੂਰਬ 'ਚ ਕੰਪਨੀ ਦਾ ਸੰਚਾਲਨ ਫਾਇਦੇ 'ਚ ਹੈ।
ਜੀ.ਐੱਸ.ਟੀ 'ਚ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੀਮਤ ਤੈਅ ਕਰਨ ਦਾ ਬਣਿਆ ਨਵਾਂ ਫਾਰਮੂਲਾ
NEXT STORY