ਨਵੀਂ ਦਿੱਲੀ—ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਦੇ ਵਿੱਤ ਮੰਤਰੀਆਂ ਦੀ ਸਰਗਰਮ ਹਿੱਸੇਦਾਰੀ ਅਤੇ ਸਮਝਦਾਰੀ ਦੀ ਵਜ੍ਹਾ ਨਾਲ ਜੀ.ਐੱਸ.ਟੀ. ਦੇ ਲਾਗੂ ਹੋਣ 'ਚ ਸਰਕਾਰ ਵਲੋਂ ਕੀਤੀਆਂ ਗਈਆਂ ਗੜਬੜੀਆਂ ਨੂੰ ਠੀਕ ਕੀਤਾ ਜਾ ਰਿਹਾ ਹੈ। ਸਾਬਕਾ ਵਿੱਤੀ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਛੇ ਕਾਂਗਰਸ ਸੂਬਾ ਵਿੱਤ ਮੰਤਰੀਆਂ ਦੀ ਸਰਗਰਮ ਹਿੱਸੇਦਾਰੀ ਅਤੇ ਸਮਝਦਾਰੀ ਭਰੀ ਸਲਾਹ ਨਾਲ ਜੀ.ਐੱਸ.ਟੀ. ਪ੍ਰੀਸ਼ਦ ਸਰਕਾਰ ਵਲੋਂ ਪੈਦਾ ਕੀਤੀਆਂ ਗਈਆਂ ਗੜਬੜੀਆਂ ਨੂੰ ਸੁਲਝਿਆ ਜਾ ਰਿਹਾ ਹੈ। ਵੀਰਵਾਰ ਨੂੰ ਲਏ ਗਏ ਫੈਸਲੇ ਕਾਫੀ ਹੱਦ ਤੱਕ ਕਾਂਗਰਸ ਦੇ ਵਿੱਤ ਮੰਤਰੀਆਂ ਵਲੋਂ ਕੀਤੀ ਗਈ ਪਹਿਲ ਦੇ ਕਾਰਨ ਹੋਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਵਿੱਤ ਮੰਤਰੀਆਂ ਦੀ ਸਰਗਰਮ ਭੂਮਿਕਾ ਦੇ ਕਾਰਨ ਛੋਟੇ ਅਤੇ ਮੱਧ ਖੇਤਰ ਨੂੰ ਕੁਝ ਰਾਹਤ ਮਿਲੀ ਹੈ। ਦਰਅਸਲ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰੀਸ਼ਦ ਨੇ ਵੀਰਵਾਰ ਨੂੰ ਜੀ.ਐੱਸ.ਟੀ. ਤੋਂ ਛੋਟ ਦੀ ਸੀਮਾ ਨੂੰ ਦੁੱਗਣਾ ਕਰਕੇ 40 ਲੱਖ ਰੁਪਏ ਕਰ ਦਿੱਤਾ। ਇਸ ਤੋਂ ਇਲਾਵਾ ਹੁਣ ਡੇਢ ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਇਕ ਫੀਸਦੀ ਦਰ ਨਾਲ ਜੀ.ਐੱਸ.ਟੀ. ਭੁਗਤਾਨ ਦੀ ਕੰਪੋਜ਼ੀਸ਼ਨ ਯੋਜਨਾ ਦਾ ਲਾਭ ਚੁੱਕ ਸਕਣਗੀਆਂ। ਇਹ ਵਿਵਸਥਾ ਇਕ ਅਪ੍ਰੈਲ ਤੋਂ ਪ੍ਰਭਾਵੀ ਹੋਵੇਗੀ। ਪਹਿਲਾਂ ਇਕ ਕਰੋੜ ਰੁਪਏ ਤੱਕ ਦੇ ਕਾਰੋਬਾਰ 'ਤੇ ਇਹ ਸੁਵਿਧਾ ਪ੍ਰਾਪਤ ਸੀ।
ਰਿਟਰਨ ਨਹੀਂ ਭਰਨ ਵਾਲਿਆਂ 'ਤੇ ਸ਼ਖਤੀ, ਈ-ਵੇਅ ਬਿੱਲ ਜੈਨਰੇਟ ਕਰਨ 'ਤੇ ਲੱਗੀ ਰੋਕ
NEXT STORY