ਨਵੀਂ ਦਿੱਲੀ— ਸਰਕਾਰ ਨੇ ਕਿਹਾ ਕਿ ਸਸਤੇ ਘਰਾਂ 'ਤੇ 8 ਫੀਸਦੀ ਜੀ. ਐੱਸ. ਟੀ. ਹੈ ਪਰ ਅਜਿਹੇ 'ਰੈਡੀ ਟੂ ਮੂਵ' ਫਲੈਟਾਂ ਅਤੇ ਬਿਲਡਿੰਗ ਜਾਂ ਕੰਪਲੈਕਸਾਂ ਦੀ ਵਿਕਰੀ 'ਤੇ ਕੋਈ ਜੀ. ਐੱਸ. ਟੀ. ਨਹੀਂ ਹੈ, ਜਿੱਥੇ ਵਿਕਰੀ ਤੋਂ ਪਹਿਲਾਂ ਇਮਾਰਤ ਨਿਰਮਾਣ ਦਾ ਕੰਮ ਪੂਰਾ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਜਾ ਚੁੱਕਾ ਹੁੰਦਾ ਹੈ।
ਇਸ ਸਬੰਧ ਵਿਚ ਵਿੱਤ ਮੰਤਰਾਲਾ ਨੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਜੀ. ਐੱਸ. ਟੀ. ਤੋਂ ਪਹਿਲਾਂ ਕਰ ਅਤੇ ਜੀ. ਐੱਸ. ਟੀ. ਕਰ ਦਾ ਮੁਕਾਬਲਤਨ ਵੇਰਵਾ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ 'ਰੈਡੀ ਟੂ ਮੂਵ' ਫਲੈਟ ਜਾਂ ਨਿਰਮਾਣ ਅਧੀਨ ਜਾਇਦਾਦ 'ਤੇ ਜੀ. ਐੱਸ. ਟੀ. ਲੱਗਦਾ ਹੈ, ਜਿਸ ਦਾ ਨਿਰਮਾਣ ਪੂਰਾ ਹੋਣ ਦਾ ਸਰਟੀਫਿਕੇਟ ਵਿਕਰੀ ਮੌਕੇ ਜਾਰੀ ਨਹੀਂ ਕੀਤਾ ਜਾਂਦਾ ਹੈ।
ਜਵਾਹਰ ਲਾਲ ਨਹਿਰੂ ਅਰਬਨ ਨਵੀਨੀਕਰਨ ਮਿਸ਼ਨ, ਰਾਜੀਵ ਆਵਾਸ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਇਸੇ ਤਰ੍ਹਾਂ ਦੀਆਂ ਸੂਬਾ ਸਰਕਾਰਾਂ ਦੀਆਂ ਯੋਜਨਾਵਾਂ ਦੇ ਤਹਿਤ ਬਣੇ ਸਸਤੇ ਘਰਾਂ 'ਤੇ ਜੀ. ਐੱਸ. ਟੀ. ਦਰ 8 ਫ਼ੀਸਦੀ ਹੈ। ਇਸ ਤਰ੍ਹਾਂ ਦੇ ਪ੍ਰਾਜੈਕਟਾਂ ਲਈ ਇਨਪੁਟ ਟੈਕਸ ਕ੍ਰੈਡਿਟ ਦੇ ਭੁਗਤਾਨ ਤੋਂ ਬਾਅਦ ਨਿਰਮਾਤਾ ਜਾਂ ਬਿਲਡਰ ਨੂੰ ਜ਼ਿਆਦਾਤਰ ਮਾਮਲਿਆਂ ਵਿਚ ਜੀ. ਐੱਸ. ਟੀ. ਚੁਕਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ ਕਿਉਂਕਿ ਉਨ੍ਹਾਂ ਕੋਲ ਜੀ. ਐੱਸ. ਟੀ. ਦਾ ਭੁਗਤਾਨ ਕਰਨ ਲਈ ਲੋੜੀਂਦਾ ਇਨਪੁਟ ਟੈਕਸ ਕ੍ਰੈਡਿਟ ਹੁੰਦਾ ਹੈ।
ਤਿਆਰ ਜਾਇਦਾਦ ਦੀ ਵਿਕਰੀ ’ਤੇ ਜੀ. ਐੱਸ. ਟੀ. ਨਹੀਂ : ਸਰਕਾਰ
NEXT STORY