ਕੋਲਕਾਤਾ-ਦੇਸ਼ ਭਰ ਦੇ ਵਪਾਰੀਆਂ ਨੇ ਸਰਕਾਰ ਨੂੰ ਜੀ. ਐੱਸ. ਟੀ. ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਛੋਟੀਆਂ ਕਾਰੋਬਾਰੀ ਇਕਾਈਆਂ ਨੂੰ ਇਸ ਅਪ੍ਰਤੱਖ ਕਰ ਵਿਵਸਥਾ ਦੇ ਅੰਦਰ ਲਿਆਂਦਾ ਜਾ ਸਕੇ। ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਕਿਹਾ ਕਿ ਜੇਕਰ ਜੀ. ਐੱਸ. ਟੀ. ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਸਕੇ ਤਾਂ 7 ਕਰੋੜ ਛੋਟੀਆਂ ਕਾਰੋਬਾਰੀ ਇਕਾਈਆਂ ਨੂੰ ਜੀ. ਐੱਸ. ਟੀ. ਪ੍ਰਣਾਲੀ ਅੰਦਰ ਲਿਆਂਦਾ ਜਾ ਸਕਦਾ ਹੈ। ਉਥੇ ਹੀਰੋ ਮੋਟੋਕਾਰਪ ਨੇ ਬਾਈਕ ਤੇ ਸਕੂਟਰ 'ਤੇ ਜੀ. ਐੱਸ. ਟੀ. ਦਰ ਨੂੰ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਬਾਈਕ ਤੇ ਸਕੂਟਰ 'ਤੇ 28 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗਦਾ ਹੈ। ਕੰਪਨੀ ਨੇ ਕਿਹਾ ਕਿ ਕਰ 'ਚ ਕਟੌਤੀ ਨਾਲ ਦੇਸ਼ ਭਰ 'ਚ ਦੋਪਹੀਆ ਵਾਹਨਾਂ ਦੇ ਗਾਹਕਾਂ ਨੂੰ ਰਾਹਤ ਮਿਲੇਗੀ। ਹੀਰੋ ਮੋਟੋਕਾਰਪ ਨੇ ਪਿਛਲੇ ਸਾਲ (2018) 80 ਲੱਖ ਤੋਂ ਜ਼ਿਆਦਾ ਵਾਹਨਾਂ ਦੀ ਵਿਕਰੀ ਕੀਤੀ ਹੈ। ਕੰਪਨੀ ਦੇ ਚੇਅਰਮੈਨ ਪਵਨ ਮੁੰਜਾਲ ਨੇ ਕਿਹਾ, ''ਦੋਪਹੀਆ ਵਾਹਨ ਜਨਤਾ ਲਈ ਬੁਨਿਆਦੀ ਸਾਧਨ ਹਨ। ਇਸ ਨੂੰ ਵੇਖਦੇ ਹੋਏ ਦੋਪਹੀਆ ਵਾਹਨਾਂ ਨੂੰ 'ਲਗਜ਼ਰੀ ਸਾਮਾਨ' 'ਤੇ 28 ਫੀਸਦੀ ਜੀ. ਐੱਸ. ਟੀ. ਦੀ ਸ਼੍ਰੇਣੀ ਤੋਂ ਕੱਢ ਕੇ ਆਮ ਤੌਰ 'ਤੇ ਵਰਤੋਂ ਵਾਲੀਆਂ 'ਵਸਤੂਆਂ' 'ਤੇ 18 ਫੀਸਦੀ ਜੀ. ਐੱਸ. ਟੀ. ਦੀ ਸ਼੍ਰੇਣੀ 'ਚ ਲਿਆਏ ਜਾਣ ਦੀ ਤੁਰੰਤ ਜ਼ਰੂਰਤ ਹੈ।
ਸਵਿਸ ਬੈਂਕ ਭਾਰਤ ਸਰਕਾਰ ਨੂੰ ਦੇਣਗੇ ਖਾਤਾਧਾਰਕਾਂ ਦੀ ਜਾਣਕਾਰੀ
NEXT STORY