ਕੋਲੰਬੋ- ਸ਼੍ਰੀਲੰਕਾ ਨੇ ਭਾਰਤ ਨਾਲ ਸਾਂਝੀ ਮੇਜ਼ਬਾਨੀ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸ਼ੁਰੂਆਤੀ ਟੀਮ ’ਚ ਚਰਿੱਤ ਅਸਲੰਕਾ ਨੂੰ ਕਪਤਾਨੀ ਤੋਂ ਹਟਾਉਂਦੇ ਹੋਏ ਦਾਸੁਨ ਸ਼ਨਾਕਾ ਨੂੰ ਕਪਤਾਨ ਨਿਯੁਕਤ ਕੀਤਾ ਹੈ। ਚੋਣ ਕਮੇਟੀ ਦੇ ਮੁਖੀ ਵਜੋਂ ਵਾਪਸੀ ਕਰਨ ਵਾਲੇ ਪ੍ਰਮੋਦਯਾ ਵਿਕ੍ਰਮਸਿੰਘਾ ਨੇ ਕਿਹਾ ਕਿ ਪਿਛਲੇ 3 ਵਿਸ਼ਵ ਕੱਪ ਖੇਡਣ ਦਾ ਸ਼ਨਾਕਾ ਦਾ ਤਜ਼ਰਬਾ ਅਤੇ ਬੱਲੇਬਾਜ਼ੀ ’ਚ ਅਸਲੰਕਾ ਦੀ ਖ਼ਰਾਬ ਫਾਰਮ ਇਸ ਫ਼ੈਸਲੇ ਦਾ ਆਧਾਰ ਰਹੀ।
ਇਸਲਾਮਾਬਾਦ ’ਚ ਆਤਮਘਾਤੀ ਬੰਬ ਧਮਾਕੇ ਵਿਚ 9 ਲੋਕਾਂ ਦੀ ਮੌਤ ਤੋਂ ਬਾਅਦ ਅਸਲੰਕਾ ਪਿਛਲੇ ਮਹੀਨੇ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਵੀ ਨਹੀਂ ਗਿਆ ਸੀ।
ਵਿਕ੍ਰਮਸਿੰਘਾ ਨੇ ਕਿਹਾ ਕਿ ਸ਼ਨਾਕਾ ਹਰਫਨਮੌਲਾ ਦੀ ਭੂਮਿਕਾ ’ਚ ਹੋਵੇਗੇ। ਉਮੀਦ ਹੈ ਕਿ ਅਸਲੰਕਾ ਬੱਲੇਬਾਜ਼ੀ ’ਚ ਆਪਣੀ ਪੁਰਾਣੀ ਫਾਰਮ ਮੁੜ ਹਾਸਲ ਕਰੇਗਾ। ਮੁੱਖ ਕੋਚ ਸਨਥ ਜਯਸੂਰੀਆ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਕਿ ਬਹੁਤ ਜ਼ਿਆਦਾ ਬਦਲਾਅ ਕਰਨ ਦੀ ਲੋੜ ਨਹੀਂ ਹੈ, ਇਸ ਲਈ ਟੀਮ ਉਹੀ ਰਹੇਗੀ।
T-20 World Cup ਲਈ Team INDIA 'ਚ ਵੱਡੇ ਫੇਰਬਦਲ! ਗਿੱਲ ਬਾਹਰ; ਧਾਕੜ ਖਿਡਾਰੀ ਦੀ 2 ਸਾਲ ਬਾਅਦ ਵਾਪਸੀ
NEXT STORY