ਮੁੰਬਈ- ਹਿੰਦੂਜਾ ਗਰੁੱਪ ਦੀ ਕੰਪਨੀ ਗਲਫ਼ ਆਇਲ ਲੁਬਰੀਕੈਂਟਸ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਲੈਕਟ੍ਰਿਕ ਵਾਹਨ ਚਾਰਜਿੰਗ ਕਾਰੋਬਾਰ ਵਿਚ ਸੰਭਾਵਨਾਵਾਂ ਤਲਾਸ਼ਣ ਤੇ ਨਿਵੇਸ਼ ਕਰਨ ਲਈ ਗਲਫ਼ ਆਇਲ ਇੰਟਰਨੈਸ਼ਨਲ ਨਾਲ ਸਾਂਝੇਦਾਰੀ ਕੀਤੀ ਹੈ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਗਲਫ਼ ਆਇਲ ਲੁਬਰੀਕੈਂਟਸ ਇੰਡੀਆ ਲਿਮਟਿਡ (ਜੀ. ਓ. ਐੱਲ. ਆਈ. ਐੱਲ.) ਨੇ ਗਲਫ਼ ਆਇਲ ਇੰਟਰਨੈਸ਼ਨਲ (ਜੀ. ਓ. ਆਈ.) ਨਾਲ ਇਕ ਸਮਝੌਤਾ ਕੀਤਾ ਹੈ, ਜਿਸ ਤਹਿਤ ਬ੍ਰਿਟੇਨ ਸਥਿਤ ਸਮਾਰਟ ਊਰਜਾ ਅਤੇ ਇਲੈਕਟ੍ਰਿਕ ਵਾਹਨ ਤਕਨਾਲੋਜੀ ਕੰਪਨੀ ਇੰਦਰਾ ਰੀਨਿਊਬੇਲ ਤਕਨਾਲੋਜੀਜ ਵਿਚ ਨਿਵੇਸ਼ ਕੀਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਕਿ ਆਉਣ ਵਾਲੇ ਸਾਲਾਂ ਵਿਚ ਚਾਰਜਿੰਗ ਸਟੇਸ਼ਨ ਦੇ ਕਾਰੋਬਾਰ ਵਿਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ ਅਤੇ 50-60 ਫ਼ੀਸਦੀ ਚਾਰਜਿੰਗ ਸਲਿਊਸ਼ਨ ਰਿਹਾਇਸ਼ੀ ਇਲਾਕਿਆਂ ਵਿਚ ਲੱਗਣ ਦੀ ਸੰਭਾਵਨਾ ਹੈ।
ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ
NEXT STORY