ਨਵੀਂ ਦਿੱਲੀ- ਅਥਾਰਟੀ ਆਫ ਅਡਵਾਂਸ ਰੂਲਿੰਗ (ਏ. ਏ. ਆਰ.) ਵਲੋਂ ਸਾਰੇ ਅਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ 'ਤੇ 18 ਫੀਸਦੀ ਜੀ. ਐੱਸ. ਟੀ. ਲੱਗਣ ਦੀ ਘੋਸ਼ਣਾ ਕੀਤੀ ਗਈ ਹੈ। ਸਪਰਿੰਗਫੀਲਡ ਇੰਡੀਆ ਡੀਸਟਿਲਰੀਜ ਨੇ ਏ. ਏ. ਆਰ. ਦੀ ਗੋਆ ਮੀਟਿੰਗ ਵਿਚ ਅਪੀਲ ਕਰਕੇ ਕੰਪਨੀ ਵਲੋਂ ਸਪਲਾਈ ਕੀਤੇ ਜਾਣ ਵਾਲੇ ਸੈਨੇਟਾਈਜ਼ਰ ਦਾ ਵਰਗੀਕਰਣ ਕਰਨ ਨੂੰ ਕਿਹਾ ਸੀ।
ਕੰਪਨੀ ਦੀ ਦਲੀਲ ਸੀ ਕਿ ਇਸ ਉਤਪਾਦ 'ਤੇ 12 ਫੀਸਦੀ ਜੀ. ਐੱਸ. ਟੀ. ਲੱਗੇਗਾ। ਇਸ ਦੇ ਇਲਾਵਾ ਕੰਪਨੀ ਨੇ ਇਹ ਵੀ ਪੁੱਛਿਆ ਸੀ ਕਿ ਹੁਣ ਸੈਨੇਟਾਈਜ਼ਰ ਜ਼ਰੂਰੀ ਵਸਤੂ ਹੈ, ਕੀ ਇਸ 'ਤੇ ਜੀ. ਐੱਸ. ਟੀ. ਦੀ ਛੋਟ ਮਿਲੇਗੀ। ਇਸ ਦੇ ਜਵਾਬ ਵਿਚ ਕਿਹਾ ਗਿਆ ਕਿ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤੂ ਦੇ ਰੂਪ ਵਿਚ ਰੱਖਿਆ ਗਿਆ ਹੈ, ਪਰ ਜੀ. ਐੱਸ. ਟੀ. ਕਾਨੂੰਨ ਵਿਚ ਛੋਟ ਵਾਲੀਆਂ ਵਸਤਾਂ ਦੀ ਸੂਚੀ ਵੱਖਰੀ ਹੈ।
ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿਚ ਕੰਪਨੀਆਂ ਹੈਂਡ ਸੈਨੀਟਾਈਜ਼ਰ ਬਾਜ਼ਾਰ ਵਿਚ ਆ ਗਈਆਂ ਹਨ। ਅਜਿਹੇ ਵਿਚ ਸਰਕਾਰ ਨੂੰ ਬਿਨਾ ਵਜ੍ਹਾ ਵਿਵਾਦ ਤੋਂ ਬਚਣ ਲਈ ਇਸ 'ਤੇ ਕੁਝ ਚੀਜ਼ਾਂ ਨੂੰ ਸਾਫ ਕਰਦੇ ਹੋਏ ਸਪੱਸ਼ਟੀਕਰਣ ਜਾਰੀ ਕਰਨਾ ਚਾਹੀਦਾ ਹੈ।
ਇਸ ਭਾਰਤੀ ਕੰਪਨੀ ਨੂੰ ਮਿਲੀ ਕੋਵਿਡ-19 ਦੀ ਦਵਾਈ 'Favipiravir' ਬਣਾਉਣ ਦੀ ਇਜਾਜ਼ਤ
NEXT STORY