ਨਵੀਂ ਦਿੱਲੀ- IT ਕੰਪਨੀ ਐੱਚ. ਸੀ. ਐੱਲ. ਟੈਕਨਾਲੋਜੀਜ਼ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ( ਸੀ. ਐੱਸ. ਆਰ.) ਨੇ ਸ਼ਿਲਪਕਾਰਾਂ ਨੂੰ ਮਜਬੂਤ ਬਣਾਉਣ ਅਤੇ ਦੇਸ਼ ਵਿਚ ਦਤਕਾਰੀ ਖੇਤਰ ਦੀ ਮੁੱਲ ਲੜੀ ਨੂੰ ਮਜਬੂਤ ਕਰਨ ਲਈ ਇਕ ਆਨਲਾਈਨ ਪੋਰਟਲ 'ਮਾਈ ਈ-ਹਾਟ' ਪੇਸ਼ ਕੀਤਾ।
ਕੰਪਨੀ ਨੇ ਕਿਹਾ ਕਿ ਇਸ ਸਮੇਂ 8 ਸੂਬਿਆਂ ਦੇ 600 ਤੋਂ ਜ਼ਿਆਦਾ ਉਤਪਾਦਾਂ ਵਾਲੇ 30 ਤੋਂ ਜ਼ਿਆਦਾ ਭਾਈਵਾਲ ਪੋਰਟਲ 'ਤੇ ਸੂਚੀਬੱਧ ਹਨ। ਸਾਲ ਦੇ ਅੰਤ ਤੱਕ ਹੋਰ ਵੀ ਭਾਈਵਾਲ ਇਸ ਪੋਰਟਲ ਨਾਲ ਜੁੜਨਗੇ।
ਐੱਚ. ਸੀ. ਐੱਲ. ਫਾਊਂਡੇਸ਼ਨ ਦੀ ਨਿਰਦੇਸ਼ਕ ਨਿਧੀ ਪੁੰਧੀਰ ਨੇ ਇਕ ਬਿਆਨ ਵਿਚ ਕਿਹਾ, ''ਮਾਈ ਈ-ਹਾਟ ਪਹਿਲ ਇਕ ਅਜਿਹਾ ਅਨੋਖਾ ਮਾਡਲ (ਏ2ਸੀ) ਹੋਵੇਗਾ, ਜਿੱਥੇ ਸ਼ਿਲਪਕਾਰ ਆਉਣ ਵਾਲੇ ਵਿਚ ਸਿੱਧੇ ਗਾਹਕਾਂ ਨਾਲ ਜੁੜਨਗੇ।'' ਉਨ੍ਹਾਂ ਕਿਹਾ ਕਿ ਇਹ ਪੋਰਟਲ ਦੇਸ਼ ਭਰ ਦੇ ਹੁਨਰਮੰਦ ਸ਼ਿਲਪਕਾਰਾਂ ਦੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਉਣ ਵਿਚ ਮਦਦ ਕਰੇਗਾ, ਨਾਲ ਹੀ ਉਨ੍ਹਾਂ ਦੀ ਪਛਾਣ, ਸਰਾਹਣਾ ਤੇ ਮਿਹਨਤਾਨਾ ਵੀ ਵਧਾਏਗਾ। ਪੋਰਟਲ ਈ-ਭੁਗਤਾਨ ਵਿਕਲਪ, ਕੈਸ਼ ਆਨ ਡਿਲਿਵਰੀ (ਸੀ. ਓ. ਡੀ.) ਅਤੇ ਰੀਅਲ-ਟਾਈਮ ਉਤਪਾਦ ਟਰੈਕਿੰਗ ਦੇ ਨਾਲ ਏਕੀਕ੍ਰਿਤ ਲੌਜਿਸਟਿਕ ਸਹਾਇਤਾ ਦੀ ਵੀ ਪੇਸ਼ਕਸ਼ ਕਰੇਗਾ। ਇਹ ਗੁਣਵੱਤਾ ਜਾਂਚ, ਕੀਮਤ ਨਿਰਧਾਰਨ, ਮਾਰਕੀਟਿੰਗ ਅਤੇ ਸ਼ਿਕਾਇਤ ਨਿਪਟਾਰੇ ਦੇ ਵਿਕਲਪ ਵੀ ਪ੍ਰਦਾਨ ਕਰੇਗਾ। ਐੱਚ. ਸੀ. ਐੱਲ. ਫਾਊਂਡੇਸ਼ਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਉਹ ਇਕ "ਮਾਈ ਈ-ਹਾਟ" ਗੈਲਰੀ ਸਥਾਪਤ ਕਰੇਗੀ ਜੋ ਦੇਸ਼ ਭਰ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰੇਗੀ।
ਰੱਖੜੀ ਦੇ ਮੌਕੇ 'ਤੇ ਭਾਰਤੀ ਰੇਲਵੇ ਦਾ ਬੀਬੀਆਂ ਨੂੰ ਖ਼ਾਸ ਤੋਹਫ਼ਾ
NEXT STORY