ਨਵੀਂ ਦਿੱਲੀ - ਜੇ ਤੁਸੀਂ ਐੱਚ.ਡੀ.ਐੱਫ.ਸੀ. ਬੈਂਕ ਦੇ ਖ਼ਾਤਾਧਾਰਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਬੈਂਕ ਦੇ ਖ਼ਾਤਾਧਾਰਕਾਂ ਨੂੰ ਅਗਲੇ ਕੁਝ ਸਮੇਂ ਵੀਕਐਂਡ 'ਤੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕ ਨੇ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਸ ਦੀਆਂ ਕੁਝ ਸੇਵਾਵਾਂ ਸ਼ਨੀਵਾਰ ਤੋਂ ਐਤਵਾਰ ਤੱਕ 18 ਘੰਟਿਆਂ ਲਈ ਬੰਦ ਰਹਿਣਗੀਆਂ। ਦਰਅਸਲ, ਡਿਜੀਟਲ ਬੈਂਕਿੰਗ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ, ਬੈਕ ਮੇਨਟੇਨੈਂਸ ਦਾ ਕੰਮ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ : EPFO 'ਚ 100 ਕਰੋੜ ਦੇ ਘਪਲੇ ਦਾ ਪਰਦਾਫਾਸ਼ , 8 ਅਧਿਕਾਰੀਆਂ 'ਤੇ ਡਿੱਗੀ ਗਾਜ
ਜਾਣੋ ਇਹ ਸੇਵਾਵਾਂ ਕਿਸ ਸਮੇਂ ਅਤੇ ਕਿਹੜੀਆਂ ਬੰਦ ਹੋਣਗੀਆਂ?
ਇਹ ਸੇਵਾਵਾਂ 21 ਅਗਸਤ 2021 ਨੂੰ ਰਾਤ 9 ਵਜੇ ਤੋਂ 22 ਅਗਸਤ 2021 ਨੂੰ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹਿਣਗੀਆਂ। ਬੈਂਕ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਹੋਈ ਪਰੇਸ਼ਾਨੀ ਦੇ ਲਈ ਅਫਸੋਸ ਹੈ। ਇਸ ਦੇ ਨਾਲ ਹੀ ਸਾਨੂੰ ਉਮੀਦ ਹੈ ਕਿ ਖ਼ਾਤਾਧਾਰਕ ਇਸ ਮੌਕੇ ਸਹਿਯੋਗ ਦੇਣਗੇ। ਇਸ ਦੌਰਾਨ ਨੈੱਟਬੈਂਕਿੰਗ ਅਤੇ ਮੋਬਾਈਲਬੈਂਕਿੰਗ 'ਤੇ ਲੋਨ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਅਜਿਹੀ ਸਥਿਤੀ ਵਿੱਚ, ਜੇ ਤੁਹਾਡੇ ਕੋਲ ਕੋਈ ਮਹੱਤਵਪੂਰਣ ਕੰਮ ਹੈ, ਤਾਂ ਅੱਜ ਸ਼ਾਮ 6 ਵਜੇ ਤੋਂ ਪਹਿਲਾਂ ਕਰ ਲਓ ਨਹੀਂ ਤਾਂ ਤੁਹਾਨੂੰ ਸੋਮਵਾਰ ਤੱਕ ਉਡੀਕ ਕਰਨੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ 'ਤੇ ਲਾਈ ਰੋਕ, ਵਧ ਸਕਦੈ ਸੁੱਕੇ ਮੇਵੇ ਅਤੇ ਗੰਢਿਆਂ ਦਾ ਭਾਅ
ਜਾਣੋ ਬੈਂਕ ਨੇ ਕੀ ਕਿਹਾ?
ਪਿਆਰੇ ਗਾਹਕ ਸਾਡੇ ਬੈਂਕ ਨਾਲ ਬੈਂਕਿੰਗ ਕਰਨ ਲਈ ਤੁਹਾਡਾ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅਤੇ ਤੁਹਾਡੇ ਅਜ਼ੀਜ਼ ਸੁਰੱਖਿਅਤ ਹੋ। ਤੁਹਾਨੂੰ ਸਰਬੋਤਮ ਡਿਜੀਟਲ ਬੈਂਕਿੰਗ ਅਨੁਭਵ ਪ੍ਰਦਾਨ ਕਰਨ ਦੀ ਸਾਡੀ ਨਿਰੰਤਰ ਕੋਸ਼ਿਸ਼ ਦੇ ਹਿੱਸੇ ਵਜੋਂ, ਅਸੀਂ ਨਿਰਧਾਰਤ ਰੱਖ-ਰਖਾਅ ਦੇ ਅਧੀਨ ਹਾਂ। ਇਸ ਗਤੀਵਿਧੀ ਦੌਰਾਨ ਲੋਨ ਸੰਬੰਧੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਸਾਨੂੰ ਇਸ ਅਸੁਵਿਧਾ ਲਈ ਅਫਸੋਸ ਹੈ।
ਇਹ ਵੀ ਪੜ੍ਹੋ : ਅੱਜ ਤੋਂ ਹੀ ਸ਼ੁਰੂ ਹੋਈ UAE ਨੂੰ Indigo ਦੀ ਫਲਾਈਟ, ਪਹਿਲਾਂ ਲੱਗੀ ਸੀ ਰੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਆਫ਼ਤ 'ਚ ਬੱਚਿਆਂ ਲਈ ਪਹਿਲੇ ਸਵਦੇਸ਼ੀ ਟੀਕੇ ਨੂੰ ਮਿਲੀ ਇਜਾਜ਼ਤ, ਜਾਣੋ ਵਿਸ਼ੇਸ਼ਤਾਵਾਂ
NEXT STORY