ਨਵੀਂ ਦਿੱਲੀ - ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਇੱਕ ਹਫ਼ਤੇ ਲਈ ਇੰਡੀਗੋ ਦੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਖ਼ਬਰ ਆਈ ਸੀ ਕਿ 24 ਅਗਸਤ ਤੱਕ ਇੰਡੀਗੋ ਦੀ ਕੋਈ ਉਡਾਣ ਯੂ.ਏ.ਈ. ਨਹੀਂ ਜਾਵੇਗੀ। ਹੁਣ ਯੂ.ਏ.ਈ. ਸਰਕਾਰ ਨੇ ਇੰਡੀਗੋ ਨੂੰ ਰਾਹਤ ਦੇ ਦਿੱਤੀ ਹੈ। ਏਅਰਲਾਈਨ ਨੇ ਦੱਸਿਆ ਕਿ ਉਹ ਵੀਰਵਾਰ-ਸ਼ੁੱਕਰਵਾਰ ਦੀ ਰਾਤ ਤੋਂ ਹੀ ਯੂ.ਏ.ਈ. ਨੂੰ ਫਲਾਈਟ ਦਾ ਸੰਚਾਲਨ ਸ਼ੁਰੂ ਕਰ ਦੇਵੇਗੀ।
UAE ਸਰਕਾਰ ਦੀਆਂ ਨਵੀਂਆਂ ਹੈਲਥ ਗਾਈਡਲਾਈਂਨਸ ਮੁਤਾਬਕ ਪਲੇਨ ਵਿਚ ਬੈਠਣ ਤੋਂ 6 ਘੰਟੇ ਪਹਿਲਾਂ ਹਰ ਯਾਤਰੀ ਕੋਲ RT-PCR ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਭਾਰਤ, ਪਾਕਿਸਤਾਨ, ਨੇਪਾਲ, ਸ੍ਰੀਲੰਕਾ, ਨਾਈਜੀਰੀਆ ਅਤੇ ਯੂਗਾਂਡਾ ਤੋਂ ਆਉਣ ਵਾਲੇ ਹਰ ਯਾਤਰੀ ਲਈ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ।
ਇੰਡੀਗੋ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਇੰਡੀਗੋ ਭਾਰਤ ਅਤੇ ਯੂ.ਏ.ਈ. ਵਿਚ ਅੱਜ ਰਾਤ 01.30 ਵਜੇ ਤੋਂ ਫਿਰ ਤੋਂ ਫਲਾਈਟ ਸ਼ੁਰੂ ਕਰ ਦੇਵੇਗੀ। ਅਸੀਂ ਸਾਰੇ ਯਾਤਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਅਸੀਂ ਦੂਜੀ ਫਲਾਈਟ ਵਿਚ ਯਾਤਰੀਆਂ ਦੀ ਸੀਟ ਅਡਜੱਸਟ ਕਰਨ ਜਾਂ ਯਾਤਰੀਆਂ ਦੇ ਪੈਸੇ ਵਾਪਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਲੋਕਾਂ ਨੂੰ ਹੋਈ ਇਸ ਅਸਹੂਲਤ ਲਈ ਸਾਨੂੰ ਅਫਸੋਸ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਅਸਰ ਕਈ ਦੇਸ਼ਾਂ ਵਿਚ ਜਾਰੀ ਰਹਿਣ ਕਾਰਨ ਸਰਕਾਰ ਨੇ ਸਾਰੀਆਂ ਕਮਰਸ਼ੀਅਲ ਇੰਟਰਨੈਸ਼ਨਲ ਫਲਾਈਟਾਂ ਉੱਤੇ ਰੋਕ ਨੂੰ 31 ਅਗਸਤ ਤੱਕ ਵਧਾ ਦਿੱਤਾ ਹੈ। ਸਾਰੇ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਭਾਰਤ ਲਿਆਉਣ ਅਤੇ ਭਾਰਤ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਤੱਕ ਪਹੁੰਚਾਉਣ ਲਈ ਲਗਾਤਾਰ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 20 ਪੈਸੇ ਟੁੱਟਿਆ
NEXT STORY