ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਦਾ ਸਟੈਂਡਅਲੋਨ ਮੁਨਾਫਾ 15 ਫੀਸਦੀ ਵਧ ਕੇ 2101 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦਾ ਸਟੈਂਡਅਲੋਨ ਮੁਨਾਫਾ 1827 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦੀ ਸਟੈਂਡਅਲੋਨ ਵਿਆਜ ਆਮਦਨ 13.7 ਫੀਸਦੀ ਵਧ ਕੇ 2612 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦੀ ਵਿਆਜ ਆਮਦਨ 2297 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦੀ ਸਟੈਂਡਅਲੋਨ ਕੁੱਲ ਆਮਦਨ 8.2 ਫੀਸਦੀ ਵਧ ਕੇ 8751 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦੀ ਸਟੈਂਡਅਲੋਨ ਕੁੱਲ ਆਮਦਨ 8091 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦਾ ਗ੍ਰਾਸ ਐੱਨ. ਪੀ. ਏ. 1.12 ਫੀਸਦੀ ਤੋਂ ਵਧ ਕੇ 1.14 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ ਦੀ ਪ੍ਰੋਵਿਜਨਿੰਗ ਬਿਨ੍ਹਾਂ ਬਦਲਾਅ ਦੇ 95 ਕਰੋੜ ਰੁਪਏ ਰਹੀ ਹੈ, ਜਦਕਿ ਪਹਿਲੀ ਤਿਮਾਹੀ 'ਚ ਪ੍ਰੋਵਿਜਨਿੰਗ 85 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਚ. ਡੀ. ਐੱਫ. ਸੀ. ਦਾ ਨੈੱਟ ਇੰਟਰੈਸਟ ਮਾਰਜਨ ਬਿਨ੍ਹਾਂ ਬਦਲਾਅ ਦੇ 3.9 ਫੀਸਦੀ ਰਿਹਾ ਹੈ।
UPL ਦਾ ਮੁਨਾਫਾ 43 ਫੀਸਦੀ ਵਧਿਆ ਅਤੇ ਆਮਦਨ 6.5 ਫੀਸਦੀ ਵਧੀ
NEXT STORY