ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦਾ ਮੁਨਾਫਾ 43.4 ਫੀਸਦੀ ਵਧ ਕੇ 238 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦਾ ਮੁਨਾਫਾ 166 ਕਰੋੜ ਰੁਪਏ ਰਿਹਾ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦੀ ਆਮਦਨ 6.5 ਫੀਸਦੀ ਵਧ ਕੇ 3770 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦੀ ਆਮਦਨ 3541 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਯੂ. ਪੀ. ਐੱਲ. ਦਾ ਐਬਿਟਡਾ 548 ਕਰੋੜ ਰੁਪਏ ਤੋਂ ਵਧ ਕੇ 677 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦਾ ਐਬਿਟਡਾ ਮਾਰਜਨ 15.5 ਫੀਸਦੀ ਤੋਂ ਵਧ ਕੇ 18 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਯੂ. ਪੀ. ਐੱਲ. ਦਾ ਇਕਮੁਸ਼ਤ ਘਾਟਾ 56 ਕਰੋੜ ਰੁਪਏ ਤੋਂ ਘੱਟ ਕੇ 31 ਕਰੋੜ ਰੁਪਏ ਰਿਹਾ ਹੈ।
ਹੁਣ ਬ੍ਰ੍ਰਾਡਬੈਂਡ ਤੇ ਟੀਵੀ ਸੈਕਟਰ 'ਚ ਜੀਓ ਮਚਾਏਗਾ ਧਮਾਲ
NEXT STORY