ਨਵੀਂ ਦਿੱਲੀ– ਹੀਰੋ ਮੋਟੋਕਾਰਪ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ 125cc ਸਕੂਟਰ Hero Destini 125 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਸ ਨਵੇਂ ਸਕੂਟਰ ’ਚ ਸਾਈਡ ਸਟੈਂਡ ਇੰਡੀਕੇਟਰ, ਸਰਵਿਸ ਰਿਮਾਇੰਡਰ, ਪਾਸ ਸਵਿੱਚ, ਐਕਸਟਰਨਲ ਫਿਊਲ ਫਿਲਿੰਗ ਵਰਗੇ ਫੀਚਰਸ ਸ਼ਾਮਲ ਕੀਤੇ ਹਨ। ਇਸ ਸਕੂਟਰ ਨੂੰ ਦੋ ਵੇਰੀਐਂਟਸ ’ਚ ਪੇਸ਼ ਕੀਤਾ ਗਿਆ ਹੈ ਜਿਸ ਵਿਚ LX ਵੇਰੀਐਂਟ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 54,650 ਰੁਪਏ ਰੱਖੀ ਗਈ ਹੈ। ਉਥੇ ਹੀ VX ਵੇਰੀਐਂਟ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 57,500 ਰੁਪਏ ਹੈ। ਆਓ ਜਾਣਦੇ ਹਾਂ ਇਸ ਦੀਆਂ ਹੋਰ ਖੂਬੀਆਂ ਬਾਰੇ...

ਇੰਜਣ
ਹੀਰੋ ਡੈਸਟਿਨੀ 125 ’ਚ 125cc ਦਾ ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6750 rpm ’ਤੇ 8.7bhp ਦੀ ਪਾਵਰ ਅਤੇ 5000 rpm ’ਤੇ 10Nm ਦਾ ਟਾਰਕ ਪੈਦਾ ਕਰਦਾ ਹੈ। ਇਸ ਸਕੂਟਰ ਦੀ ਟਾਪ ਸਪੀਡ 85Kmph ਹੈ।
i3S ਤਕਨੀਕ
ਕੰਪਨੀ ਨੇ ਪਹਿਲੀ ਵਾਰ ਮਾਈਲੇਜ ਨੂੰ ਵਧਾਉਣ ਲਈ ਆਪਣੇ ਇਸ ਸਕੂਟਰ ’ਚ ਆਈਡਲ-ਸਟਾਰਡ-ਸਟਾਪ-ਸਿਸਟਮ (i3S) ਤਕਨੀਕ ਨੂੰ ਸ਼ਾਮਲ ਕੀਤਾ ਹੈ ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਹੀ ਹੈ।

ਬ੍ਰੇਕਿੰਗ ਸਿਸਟਮ
ਹੀਰੋ ਡੈਸਟਿਨੀ 125 ’ਚ ਡਿਸਕ ਬ੍ਰੇਕ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਇੰਡੀਕੇਟਰ ਬ੍ਰੇਕਿੰਗ ਸਿਸਟਮ (IBS) ਦਾ ਆਪਸ਼ਨ ਵੀ ਹੈ। ਇਸ ਸਕੂਟਰ ਦੀ ਲੰਬਾਈ 1809mm, ਚੌੜਾਈ 1154mm ਅਤੇ ਉਚਾਈ 729mm ਹੈ। ਇਸ ਵਿਚ 1245mm ਦਾ ਵ੍ਹੀਲਬੇਸ ਹੈ। ਇਸ ਦਾ ਗ੍ਰਾਊਂਡ ਕਲੀਅਰੇਂਸ 155mm ਦਾ ਹੈ।
ਮੁਕਾਬਲਾ
ਮੰਨਿਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ ’ਚ ਹੀਰੋ ਦੇ ਇਸ ਨਵੇਂ ਸਕੂਟਰ ਦਾ ਮੁਕਾਬਲਾ TVS Ntorq, Honda Grazia, Honda Activa ਅਤੇ Suzuki Burgman Street 125 ਨਾਲ ਹੋਵੇਗਾ। ਦੱਸ ਦੇਈਏ ਕਿ ਡੈਸਟਿਨੀ 125 ਨੂੰ ਪੂਰੀ ਤਰ੍ਹਾਂ ਜੈਪੁਰ ’ਚ ਸਥਿਤ ਕੰਪਨੀ ਦੇ ਸੈਂਟਰ ਆਫ ਇਨੋਵੇਸ਼ਨ ਐਂਡ ਟੈਕਨਾਲੋਜੀ (CIT) ’ਚ ਤਿਆਰ ਕੀਤਾ ਗਿਆ ਹੈ।
ਪੂਰਬ ਉੱਤਰ ਦੇ 6 ਸੂਬਿਆਂ 'ਚ ਲਾਗੂ ਹੋਵੇਗਾ ਰੇਰਾ, ਕੇਂਦਰ ਸਰਕਾਰ ਭੇਜੇਗਾ ਵਿਸ਼ੇਸ਼ ਟੀਮ
NEXT STORY