ਮੁੰਬਈ (ਇੰਟ.) – ਦਿੱਗਜ਼ ਐੱਫ. ਐੱਮ. ਸੀ. ਜੀ. ਕੰਪਨੀ ਹਿੰਦੁਸਤਾਨ ਯੂਨੀਲੀਵਰ ਨੇ ਆਪਣੇ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਇਕ ਨੀਤੀ ਬਣਾਈ ਹੈ। ਸੰਭਵ ਹੀ ਪਹਿਲੀ ਵਾਰ ਕਿਸੇ ਕੰਪਨੀ ਇਸ ਤਰ੍ਹਾਂ ਦੀ ਨੀਤੀ ਬਣਾਈ ਹੈ। ਇਸ ਦਾ ਮਕਸਦ ਕੰਮ ਤੋਂ ਇਲਾਵਾ ਨਿੱਜੀ ਜ਼ਿੰਦਗੀ ’ਚ ਵੀ ਕਰਮਚਾਰੀਆਂ ਦਾ ਧਿਆਨ ਰੱਖਣਾ ਹੈ। ਕੰਪਨੀ ਨੇ ਅਜਿਹੇ ਸਮੇਂ ਇਹ ਨੀਤੀ ਬਣਾਈ ਹੈ ਜਦੋਂ ਆਫਿਸ ’ਚ ਕੰਮ ਕਰਨ ਵਾਲੇ ਕਈ ਕਰਮਚਾਰੀ ਘਰ ਤੋਂ ਕੰਮ ਕਰ ਰਹੇ ਹਨ। ਇਸ ਪਾਲਿਸੀ ਦਾ ਮਕਸਦ ਘਰੇਲੂ ਹਿੰਸਾ ਦਾ ਸ਼ਿਕਾਰ ਕਰਮਚਾਰੀਆਂ ਦੀ ਮਦਦ ਕਰਨਾ ਹੈ। ਇਸ ਦੇ ਤਹਿਤ ਉਨ੍ਹਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਏਗੀ।
ਇਹ ਵੀ ਪਡ਼੍ਹੋ : ਸਸਤੇ ਘਰ ਖਰੀਦਣ ਦਾ ਇਕ ਹੋਰ ਮੌਕਾ, PNB ਕਰੇਗਾ 3681 ਮਕਾਨਾਂ ਦੀ ਨੀਲਾਮੀ
ਇਸ ਦੇ ਤਹਿਤ ਕਰਮਚਾਰੀ ਨੂੰ ਤੁਰੰਤ ਮੈਡੀਕਲ ਹੈਲਪ ਅਤੇ ਸਾਈਕੋਲਾਜ਼ੀਕਲ ਕਾਊਂਸਲਿੰਗ ਸਪੋਰਟ ਦਿੱਤਾ ਜਾਏਗੀ। ਨਾਲ ਹੀ ਉਨ੍ਹਾਂ ਨੂੰ 10 ਦਿਨ ਦੀ ਪੇਡ ਲੀਵ, 15 ਦਿਨ ਦੇ ਲਾਜਿੰਗ ਅਤੇ ਬੋਰਡਿੰਗ ਖਰਚੇ ਦਾ ਭੁਗਤਾਨ ਅਤੇ ਕਿਸੇ ਹੋਰ ਸ਼ਹਿਰ ’ਚ ਕੰਪਨੀ ਦੇ ਆਫਿਸ ’ਚ ਇਕ ਮਹੀਨੇ ਤੱਕ ਅਸਥਾਈ ਕੰਮ ਦਾ ਪ੍ਰਬੰਧ ਕੀਤਾ ਜਾਏਗਾ।
ਇਹ ਵੀ ਪਡ਼੍ਹੋ : 4 ਕਰੋੜ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਆਵੇਗਾ ਵਜ਼ੀਫ਼ਾ, ਜਾਣੋ ਸਰਕਾਰ ਦੀ ਇਸ ਯੋਜਨਾ ਬਾਰੇ
ਘਰੇਲੂ ਹਿੰਸਾ ਦੇ ਮਾਮਲੇ ਵਧੇ
ਐੱਚ. ਯੂ. ਐੱਲ. ਦੀ ਐਗਜ਼ੀਕਿਊਟਿਵ ਡਾਇਰੈਕਟਰ (ਐੱਚ. ਆਰ.) ਅਨੁਰਾਧਾ ਰਾਜਦਾਨ ਨੇ ਟਾਈਮਸ ਆਫ ਇੰਡੀਆ ਨੂੰ ਕਿਹਾ ਕਿ ਦੁਨੀਆ ਭਰ ’ਚ ਮਹਾਮਾਰੀ ਕਾਰਣ ਔਰਤਾਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਦੁਨੀਆ ਭਰ ’ਚ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ। ਅਸੀਂ ਸਿਰਫ ਜੋ ਬਦਲਾਅ ਲਿਆਉਣਾ ਚਾਹੁੰਦੇ ਹਾਂ, ਉਸ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਇਹ ਪਾਲਿਸੀ ਇਸੇ ਦਿਸ਼ਾ ’ਚ ਇਕ ਕਦਮ ਹੈ।
ਇਹ ਵੀ ਪਡ਼੍ਹੋ : ਸਾਲ ਦੇ ਅਖ਼ੀਰ ’ਚ ਮਿਲ ਰਿਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਡਿਜੀਟਲ ਭੁਗਤਾਨ ’ਤੇ ਮਿਲੇਗੀ ਵਾਧੂ ਛੋਟ
ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਮੁਕੇਸ਼ ਅੰਬਾਨੀ ਟਾਪ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ
NEXT STORY