ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆ ਦੇ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੇਕਸ ਵਿੱਚ ਮੁਕੇਸ਼ ਅੰਬਾਨੀ ਹੁਣ 11ਵੇਂ ਸਥਾਨ 'ਤੇ ਹਨ। ਰਿਲਾਇੰਸ ਦੇ ਸ਼ੇਅਰਾਂ ਵਿੱਚ ਹਾਲ ਹੀ ਵਿੱਚ ਆਈ ਵੱਡੀ ਗਿਰਾਵਟ ਦੇ ਚੱਲਦੇ ਅੰਬਾਨੀ ਟਾਪ-10 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਹਨ।
ਇਹ ਵੀ ਪੜ੍ਹੋ: ਇਸ ਸੂਬੇ 'ਚ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਵਸੂਲੇ ਗਏ 116 ਕਰੋੜ ਰੁਪਏ
ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ
ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ, ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ (ਨੈਟਵਰਥ) ਹੁਣ 76.5 ਬਿਲੀਅਨ ਡਾਲਰ ਯਾਨੀ 5.63 ਲੱਖ ਕਰੋੜ ਰੁਪਏ ਹੈ। ਮੁਕੇਸ਼ ਅੰਬਾਨੀ ਦੀ ਨੈਟਵਰਥ ਇਸ ਸਾਲ 90 ਬਿਲੀਅਨ ਡਾਲਰ (6.62 ਲੱਖ ਕਰੋੜ ਰੁਪਏ) ਤੱਕ ਪਹੁੰਚ ਗਈ ਸੀ ਅਤੇ ਉਹ ਸੂਚੀ ਵਿੱਚ ਚੌਥੇ ਸਥਾਨ 'ਤੇ ਕਾਬਿਜ ਹੋ ਗਏ ਸਨ। ਹਾਲ ਦੇ ਦਿਨਾਂ ਵਿੱਚ ਰਿਲਾਇੰਸ ਦੇ ਸ਼ੇਅਰ ਡਿੱਗ ਗਏ।
ਇਹ ਵੀ ਪੜ੍ਹੋ: ਗੁਜਰਾਤ ਦੀ ਜੇਲ੍ਹ 'ਚ ਕਤਲ ਦੇ ਦੋਸ਼ 'ਚ ਬੰਦ ਕੈਦੀ ਤਰਾਸ਼ ਰਹੇ ਨੇ ਹੀਰਾ
RIL ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਹੈ ਵਜ੍ਹਾ
ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਦੀ ਵਜ੍ਹਾ ਨਾਲ ਮੁਕੇਸ਼ ਅੰਬਾਨੀ ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਹਨ। ਸਰਜੀ ਬ੍ਰਿਨ ਅਤੇ ਸਟੀਵ ਬਾਲਮਰ ਦੀ ਜਾਇਦਾਦ ਵਧਣ ਨਾਲ ਉਹ ਟਾਪ-10 ਵਿੱਚ ਚੜ੍ਹੇ ਅਤੇ ਅੰਬਾਨੀ ਬਾਹਰ ਹੋ ਗਏ। ਅਕਤੂਬਰ ਤੋਂ ਬਾਅਦ ਲਗਾਤਾਰ ਹੀ ਆਰ.ਆਈ.ਐੱਲ. ਦੇ ਸ਼ੇਅਰ ਡਿੱਗਣ ਨਾਲ ਮੁਕੇਸ਼ ਅੰਬਾਨੀ ਨੂੰ ਨੁਕਸਾਨ ਹੋਇਆ। ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਐਮਾਜ਼ਾਨ ਦੇ ਪ੍ਰਮੁੱਖ ਜੈਫ ਬੇਜੋਸ, ਮਾਇਕਰੋਸਾਫਟ ਦੇ ਬਿਲ ਗੇਟਸ ਅਤੇ ਫ਼ਰਾਂਸ ਦੇ ਬਰਨਾਰਡ ਅਰਨਾਲਟ ਅਤੇ ਫੇਸਬੁੱਕ ਦੇ ਮਾਰਕ ਜ਼ੁਕਰਬਰਗ ਦਾ ਨਾਮ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਇਸ ਸੂਬੇ 'ਚ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਵਸੂਲੇ ਗਏ 116 ਕਰੋੜ ਰੁਪਏ
NEXT STORY