ਨਵੀਂ ਦਿੱਲੀ- ਘਰ ਖਰੀਦਣ ਦੀ ਯੋਜਨਾ ਬਣਾ ਰਹੇ ਕਰੀਬ ਅੱਧੇ ਲੋਕਾਂ ਦਾ ਮੰਨਣਾ ਹੈ ਕਿ ਉਸਾਰੀ ਲਾਗਤ ਵਧਣ ਨਾਲ ਅਗਲੇ 6 ਮਹੀਨਿਆਂ ਵਿਚ ਰਿਹਾਇਸ਼ੀ ਇਕਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਇਸ ਦੇ ਨਾਲ ਹੀ 73 ਫੀਸਦੀ ਲੋਕ ਘਰਾਂ ਦੀ ਖਰੀਦ ਉੱਤੇ ਛੋਟ ਅਤੇ ਲਚੀਲੀਆਂ ਭੁਗਤਾਨ ਯੋਜਨਾਵਾਂ ਵੀ ਚਾਹੁੰਦੇ ਹਨ। ਰਿਹਾਇਸ਼ੀ ਪੋਰਟਲ ਹਾਊਸਿੰਗ ਡਾਟ ਕਾਮ ਅਤੇ ਰਿਅਲ ਅਸਟੇਟ ਸੰਗਠਨ ਨਾਰੇਡਕੋ ਦੇ ਇਕ ਸਾਂਝੇ ਸਰਵੇਖਣ ਵਿਚ ਇਹ ਰੁਝੇਵਾਂ ਸਾਹਮਣੇ ਆਇਆ ਹੈ । ਇਹ ਸਰਵੇਖਣ ਸਾਲ 2022 ਦੀ ਪਹਿਲੀ ਤਿਮਾਹੀ ਵਿਚ 3,000 ਤੋਂ ਜ਼ਿਆਦਾ ਲੋਕਾਂ ਤੋਂ ਲਈ ਰਾਏ ਉੱਤੇ ਆਧਾਰਿਤ ਹੈ।
ਹਾਊਸਿੰਗ ਡਾਟ ਕਾਮ ਨੇ ਜਾਰੀ ‘ਆਵਾਸੀਏ ਖਪਤਕਾਰ ਧਾਰਨਾ ਦ੍ਰਿਸ਼ ਜਨਵਰੀ-ਜੂਨ 2022’ ਰਿਪੋਰਟ ਵਿਚ ਕਿਹਾ ਕਿ ਸਰਵੇਖਣ ਵਿਚ ਸ਼ਾਮਿਲ 47 ਫੀਸਦੀ ਲੋਕ ਨਿਵੇਸ਼ ਦੇ ਹੋਰ ਸਾਧਨਾਂ ਸ਼ੇਅਰ, ਸੋਨਾ ਅਤੇ ਮਿਆਦੀ ਜਮ੍ਹਾ ਦੀ ਬਜਾਏ ਰਿਅਲ ਅਸਟੇਟ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ। ਸਾਲ 2020 ਦੀ ਦੂਜੀ ਛਿਮਾਹੀ ਵਿਚ ਇਹ ਅਨੁਪਾਤ ਸਿਰਫ 35 ਫੀਸਦੀ ਸੀ। ਹਾਊਸਿੰਗ ਡਾਟ ਕਾਮ ਤੋਂ ਇਲਾਵਾ ਮਕਾਨ ਡਾਟ ਕਾਮ ਅਤੇ ਪ੍ਰਾਪਟਾਈਗਰ ਡਾਟ ਕਾਮ ਦੇ ਸਮੂਹ ਸੀ. ਈ. ਓ. ਧਰੁੱਵ ਅਗਰਵਾਲ ਨੇ ਕਿਹਾ,‘‘ਕੋਵਿਡ ਮਹਾਮਾਰੀ ਨੇ ਹਰੇਕ ਵਿਅਕਤੀ ਲਈ ਆਪਣੇ ਘਰ ਦੀ ਜ਼ਰੂਰਤ ਵਧਾ ਦਿੱਤੀ ਹੈ। ਹੁਣ ਲੋਕ ਵੱਡਾ ਅਤੇ ਬਿਹਤਰ ਘਰ ਚਾਹੁੰਦੇ ਹਨ। ਸਾਡੇ ਅੰਕੜੇ ਦੱਸਦੇ ਹਨ ਕਿ ਸਾਲ 2021 ਵਿਚ ਘਰਾਂ ਦੀ ਵਿਕਰੀ 13 ਫੀਸਦੀ ਵੱਧ ਗਈ। ਸਾਡਾ ਮੰਨਣਾ ਹੈ ਕਿ ਸਾਲ 2022 ਵਿਚ ਘਰਾਂ ਦੀ ਵਿਕਰੀ ਕੋਵਿਡ ਤੋਂ ਪਹਿਲੇ ਪੱਧਰ ਉੱਤੇ ਪਹੁੰਚ ਜਾਵੇਗੀ।
ਕੋਵਿਡ ਦੀ ਵਜ੍ਹਾ ਨਾਲ 80 ਫੀਸਦੀ ਲੋਕਾਂ ਨੇ ਕਾਰ ਖਰੀਦਣ ਦੀ ਯੋਜਨਾ ਟਾਲੀ
NEXT STORY