ਬਿਜਨੈੱਸ ਡੈਸਕ–ਜੇ ਤੁਸੀਂ ਭਵਿੱਖ ’ਚ ਹੋਮ ਲੋਨ ਲੈ ਕੇ ਘਰ ਦਾ ਸੁਪਨਾ ਪੂਰਾ ਕਰਨ ਦੀ ਸੋਚ ਰਹੇ ਹੋ ਅਤੇ ਲੋਨ ਲੈਣ ਲਈ ਤੁਹਾਨੂੰ ਬੈਂਕਾਂ ਦੇ ਚੱਕਰ ਲਗਾਉਣ ਦੀ ਵੀ ਚਿੰਤਾ ਹੈ ਤਾਂ ਇਹ ਚਿੰਤਾ ਹੁਣ ਛੇਤੀ ਖਤਮ ਹੋਣ ਵਾਲੀ ਹੈ। ਮਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਾਰੇਸ਼ਨ ਤਕਨਾਲੋਜੀ ਵਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਤੋਂ ਬਾਅਦ ਅਜਿਹਾ ਹੋਣਾ ਸੰਭਵ ਹੋ ਸਕਦਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਜਿਸ ਵਿਅਕਤੀ ਕੋਲ ਡਿਜੀਟਲ ਡਾਕੂਮੈਂਟਸ ਹਨ, ਉਹ ਭਵਿੱਖ ’ਚ ਹੋਮ ਲੋਨ ਲਈ ਡਿਜੀਟਲ ਤਰੀਕੇ ਨਾਲ ਅਰਜ਼ੀ ਦਾਖਲ ਕਰ ਸਕਦਾ ਹੈ ਅਤੇ ਇਸ ਲਈ ਕਾਗਜ਼ਾਂ ਦੀ ਲੋੜ ਨਹੀਂ ਪਵੇਗੀ।
ਨੈਸ਼ਨਲ ਈ-ਗਵਰਨੈਂਸ ਸਰਵਿਸਿਜ਼ (ਐੱਨ. ਈ. ਐੱਸ. ਐੱਲ.) ਦੇ ਐੱਮ. ਡੀ. ਅਤੇ ਸੀ. ਈ. ਓ. ਦੇਬਾਜੋਤੀ ਚੌਧਰੀ ਨੇ ਕਿਹਾ ਕਿ ਮੈਨੂੰ ਭਵਿੱਖ ’ਚ ਪ੍ਰਾਪਰਟੀ ਦੇ ਸਾਰੇ ਪੇਪਰ ਡੀਮੈਟਫਾਰਮ ’ਚ ਆਉਂਦੇ ਹੋਏ ਨਜ਼ਰ ਆ ਰਹੇ ਹਨ। ਇੰਡੀਅਨ ਬੈਂਕਸ ਐਸੋਸੀਏਸ਼ਨ ਵਲੋਂ ਬੈਂਕਿੰਗ ਤਕਨਾਲੋਜੀ ’ਤੇ ਮੁੰਬਈ ’ਚ ਕਰਵਾਈ ਗਈ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਐੱਨ. ਈ. ਐੱਸ. ਐੱਲ. ਡਿਜੀਟਲ ਦਸਤਾਵੇਜ਼ਾਂ ਦੀ ਐਗਜ਼ੀਕਿਊਸ਼ਨ ਕਰਵਾਉਣ ’ਚ ਬੈਂਕਾਂ ਨਾਲ ਕੰਮ ਕਰਦਾ ਹੈ ਅਤੇ ਭਵਿੱਖ ’ਚ ਪ੍ਰਾਪਰਟੀ ਦਾ ਸਾਰਾ ਕੰਮ ਡਿਜੀਟਲ ਰੂਪ ਲੈ ਲਵੇਗਾ ਕਿਉਂਕਿ ਬੈਂਕਾਂ ਦੇ ਸੀ. ਈ. ਓ. ਹੁਣ ਡਿਜੀਟਲ ਬੈਂਕਿੰਗ ਰਾਹੀਂ ਜ਼ਿਆਦਾ ਲੋਨ ਦੇਣ ਦੀਆਂ ਸੰਭਾਵਨਾਵਾਂ ਲੱਭ ਰਹੇ ਹਨ।
ਦਰਅਸਲ ਹੁਣ ਦੇਸ਼ ’ਚ ਜਾਇਦਾਦ ਦੀ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਤਰੀਕੇ ਨਾਲ ਹੋਣ ਲੱਗਾ ਹੈ ਅਤੇ ਸੂਬਾ ਸਰਕਾਰਾਂ ਦੇ ਲੈਂਡ ਰਿਕਾਰਡ ਦਾ ਕੰਮ ਵੀ ਡਿਜੀਟਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਜ਼ਮੀਨਾਂ ਅਤੇ ਪ੍ਰਾਪਰਟੀ ਦਾ ਡਾਟਾ ਆਨਲਾਈਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਦੇਸ਼ ’ਚ ਪ੍ਰਾਪਰਟੀ ਦਾ ਇਕ ਡਿਜੀਟਲ ਡਾਟਾ ਤਿਆਰ ਹੋ ਰਿਹਾ ਹੈ। ਜਦੋਂ ਇਹ ਡਾਟਾ ਪੂਰਾ ਤਿਆਰ ਹੋ ਜਾਏਗਾ ਤਾਂ ਇਸ ਦਾ ਇਸਤੇਮਾਲ ਬੈਂਕਾਂ ਲਈ ਜਾਣ ਵਾਲੇ ਹੋਮ ਲੋਨ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਸ ਨਾਲ ਨਾ ਸਿਰਫ ਰੀਅਲ ਅਸਟੇਟ ਦੀ ਲਾਗਤ ’ਚ ਕਟੌਤੀ ਹੋਵੇਗੀ ਸਗੋਂ ਲੈਂਡ ਰਿਕਾਰਡ ਦਫਤਰਾਂ ਦਾ ਕੰਮ ਵੀ ਆਸਾਨੀ ਨਾਲ ਹੋ ਜਾਏਗਾ ਅਤੇ ਡਿਜੀਟਲ ਪ੍ਰਾਪਰਟੀ ਦੇ ਪੇਪਰ ਵੀ ਆਨਲਾਈਨ ਹੀ ਸੰਭਾਲੇ ਜਾ ਸਕਣਗੇ। ਫਿਲਹਾਲ ਜੇ ਆਪਣੀ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਉਸ ਲਈ ਤੁਹਾਨੂੰ ਖੁਦ ਜਾਣਾ ਪੈਂਦਾ ਹੈ ਪਰ ਭਵਿੱਖ ’ਚ ਇਹ ਐਗਰੀਮੈਂਟ ਦੀ ਈ-ਐਗਜ਼ੀਕਿਊਸ਼ਨ ਰਾਹੀਂ ਸੰਭਵ ਹੋ ਸਕੇਗਾ। ਇਸ ਨਾਲ ਬੈਂਕਾਂ ਨੂੰ ਵੀ ਕਰਜ਼ਾ ਦੇਣ ’ਚ ਆਸਾਨੀ ਹੋਵੇਗੀ ਅਤੇ ਪ੍ਰਾਪਰਟੀ ਦੀ ਆਨਲਾਈਨ ਵੈਰੀਫਿਕੇਸ਼ਨ ਵੀ ਸੌਖਾਲੀ ਹੋ ਜਾਏਗੀ। ਇਹ ਬਲਾਕਚੇਨ ਤਕਨਾਲੋਜੀ ਵਾਂਗ ਹੀ ਕੰਮ ਕਰੇਗਾ।
ਕੋਟ
ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ
ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਐੱਸ. ਬੀ. ਆਈ. ਨੇ ਆਪਣੇ ਡਿਜੀਟਲ ਮੋਬਾਇਲ ਐਪ ਯੋਨੋ ਰਾਹੀਂ 65,000 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ ਅਤੇ ਇਹ ਸਾਰੇ ਕਰਜ਼ੇ ਡਿਜੀਟਲ ਤਰੀਕੇ ਨਾਲ ਦਿੱਤੇ ਗਏ ਹਨ। ਇਸ ਸਾਲ ਯੋਨੋ ਰਾਹੀਂ 1 ਲੱਖ ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ ਹੈ। ਇਸ ਤੋਂ ਇਲਾਵਾ ਹੋਮ ਲੋਨ, ਗੋਲਡ ਲੋਨ ਅਤੇ ਕਾਰ ਲੋਨ ਵੀ ਡਿਜੀਟਲ ਤਰੀਕੇ ਨਾਲ ਆਨਲਾਈਨ ਦਿੱਤੇ ਜਾ ਰਹੇ ਹਨ। ਭਵਿੱਖ ’ਚ ਕਰਜ਼ੇ ਦੀ ਅਲਾਟਮੈਂਟ ’ਚ ਤਕਨੀਕ ਹੀ ਸਭ ਤੋਂ ਵੱਡੀ ਭੂਮਿਕਾ ਨਿਭਾਏਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਮੁੰਦਰ ’ਚ ਟ੍ਰੈਫਿਕ ਜਾਮ : ਤੁਰਕੀ ਨੇ ਪਾਇਆ ਅੜਿੱਕਾ, ਕਰੂਡ ਆਇਲ ਲੈ ਕੇ ਆ ਰਹੇ ਭਾਰਤ ਦੇ ਕਈ ਜਹਾਜ਼ ਫਸੇ
NEXT STORY