ਨਵੀਂ ਦਿੱਲੀ-ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ ( ਅਕਤੂਬਰ-ਦਸੰਬਰ) ’ਚ ਗੁਰੂਗ੍ਰਾਮ ’ਚ ਮਕਾਨਾਂ ਦੀ ਵਿਕਰੀ 26 ਫੀਸਦੀ ਤੱਕ ਡਿੱਗ ਗਈ। ਇਸ ਸਾਲ ਅਕਤੂਬਰ-ਦਸੰਬਰ ’ਚ ਸ਼ਹਿਰ ’ਚ 3,711 ਮਕਾਨ ਵਿਕੇ। ਸਸਤੇ ਫਲੈਟਾਂ ਦੀ ਘੱਟ ਉਪਲੱਬਧਤਾ ਕਾਰਨ ਵਿਕਰੀ ’ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਸ ਦੌਰਾਨ ਮਕਾਨਾਂ ਦੀ ਵਿਕਰੀ ’ਚ 4 ਫੀਸਦੀ ਵਾਧਾ ਦਰਜ ਕੀਤਾ ਗਿਆ ।
ਜਾਇਦਾਦ ਬ੍ਰੋਕਰੇਜ ਨਾਲ ਜੁਡ਼ੀ ਕੰਪਨੀ ਪ੍ਰਾਪਟਾਈਗਰ ਦੀ ਰਿਪੋਰਟ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਨੋਇਡਾ ’ਚ ਘਰਾਂ ਦੀ ਵਿਕਰੀ 4 ਫੀਸਦੀ ਵਧ ਕੇ 4,386 ਇਕਾਈਆਂ ’ਤੇ ਰਹੀ। ਇੱਥੇ ਪਿਛਲੇ ਸਾਲ ਦੀ ਇਸੇ ਮਿਆਦ ’ਚ 4,225 ਫਲੈਟ ਵਿਕੇ ਸਨ। ਸਿੰਗਾਪੁਰ ਦੀ ਇਲਾਰਾ ਟੈਕਨਾਲੋਜੀਜ਼ ਨਾਲ ਜੁਡ਼ੀ ਪ੍ਰਾਪਟਾਈਗਰ ਕਾਮ ਨੇ ਵਿੱਤੀ ਸਾਲ 2018-19 ਦੀ ਤੀਜੀ ਤਿਮਾਹੀ ਲਈ ਆਪਣੀ ਰਿਪੋਰਟ ‘ਰੀਅਲਟੀ ਡਿਕੋਡਿਡ ਰਿਪੋਰਟ’ ਅੱਜ ਜਾਰੀ ਕੀਤੀ। ਇਹ ਰਿਪੋਰਟ ਮੁੰਬਈ, ਪੁਣੇ, ਨੋਇਡਾ, ਗੁਰੂਗ੍ਰਾਮ, ਬੇਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਦੇ ਅਧਿਐਨ ’ਤੇ ਆਧਾਰਿਤ ਹੈ।
ਰਿਜ਼ਰਵ ਬੈਂਕ ਨੇ ਬੈਂਕ ਆਫ ਮਹਾਰਾਸ਼ਟਰ 'ਤੇ ਇਕ ਕਰੋੜ ਰੁਪਏ ਦਾ ਕੀਤਾ ਜੁਰਮਾਨਾ
NEXT STORY