ਨਵੀਂ ਦਿੱਲੀ—ਚੀਨੀ ਸਮਰਾਟਫੋਨ ਕੰਪਨੀ ਹੁਵਾਵੇ ਦੀ ਸਬ-ਬ੍ਰੈਂਡ ਆਨਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਪਣੇ ਆਨਰ 8ਐਕਸ ਫੋਨ ਦੀ ਰਿਕਾਰਡ ਤੋੜ ਵਿਕਰੀ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੈਸਟੀਵ ਸੀਜ਼ਨ 'ਚ ਕੰਪਨੀ ਨੇ ਹਾਨਰ 8ਐਕਸ ਦੀ ਦੁਨੀਆਭਰ 'ਚ 60 ਲੱਖ ਤੋਂ ਜ਼ਿਆਦਾ ਯੂਨਿਟਸ ਵੇਚੀਆਂ ਹਨ। ਇਹ ਵਿਕਰੀ ਅਤੇ ਮਾਲਿਆ ਦੇ ਮਾਮਲੇ 'ਚ ਟਾਪ 'ਸਿੰਗਲ ਡੇਅ' ਪਰਫਾਰਮਰ ਵੀ ਸਾਬਤ ਹੋਈ ਹੈ।
ਕੰਪਨੀ ਨੇ ਕਿਹਾ ਕਿ ਭਾਰਤ 'ਚ ਦੀਵਾਲੀ ਸੀਜ਼ਨਨ 'ਚ 10 ਲੱਖ ਤੋਂ ਜ਼ਿਆਦਾ ਆਨਰ ਪ੍ਰੋਡਕਟਸ ਦੀ ਵਿਕਰੀ ਹੋਈ, ਜਿਸ 'ਚ ਫਲਿੱਪਕਾਰਟ ਦੇ ਬਿਗ ਬਿਲੀਅਨ ਡੇਜ਼ ਅਤੇ ਅਮੇਜ਼ਾਨ ਇੰਡੀਆ ਦੇ ਸੇਲ ਪਹਿਲੇ ਦਿਨ 'ਆਨਰ 9ਐੱਨ' ਅਤੇ 'ਆਨਰ 8ਐਕਸ' ਸਭ ਤੋਂ ਲੋਕਪ੍ਰਸਿੱਧ ਪ੍ਰੋਡਕਟ ਰਹੇ।
ਹੁਵਾਵੇ ਦੇ ਉਪ ਪ੍ਰਧਾਨ ਪੀ.ਸੰਜੀਵ ਨੇ ਕਿਹਾ ਕਿ ਆਪਣੇ ਭਾਰਤੀ ਗਾਹਕਾਂ ਨੂੰ ਧੰਨਵਾਦ ਦੇਣ ਲਈ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਇਸ ਸਾਲ ਆਨਰ ਆਪਣੇ ਸਮਾਰਟਫੋਨਸ ਦੀਆਂ ਕੀਮਤਾਂ 'ਚ ਵਾਧਾ ਨਹੀਂ ਕਰੇਗੀ। ਕੰਪਨੀ ਨੇ ਕਿਹਾ ਕਿ 'ਆਨਰ 8ਐਕਸ' ਜਰਮਨੀ, ਫਰਾਂਸ, ਮੱਧ ਪੂਰਬ, ਉਤਰੀ ਅਮਰੀਕਾ ਅਤੇ ਦੱਖਣੀ ਏਸ਼ੀਆ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਸੈਗਮੈਂਟ 'ਚੋਂ ਇਕ ਰਿਹਾ।
ਆਨਰ8 ਐਕਸ ਭਾਰਤ 'ਚ ਅਕਤੂਬਰ 'ਚ ਲਾਂਚ ਹੋਇਆ ਸੀ। ਇਸ 'ਚ 6.5 ਇੰਚ ਫੁਲ ਐੱਚ.ਡੀ.+(1080x2340 ਪਿਕਸਲ) ਟੀ.ਐੱਫ.ਟੀ. ਆਈ.ਪੀ.ਐੱਸ. ਡਿਸਪਲੇਅ ਹੈ। ਹੈਂਡਸੈੱਟ 'ਚ ਹਾਈਸਿਲੀਕਾਨ ਕਿਰਿਨ 710 ਪ੍ਰੋਸੈਸਰ ਹੈ। ਫੋਨ ਐਂਡ੍ਰਾਇਡ ਓਰੀਓ ਬੇਸਡ ਈ.ਐੱਮ.ਯੂ.ਆਈ. 8.2.0 'ਤੇ ਚੱਲਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 20 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਸਕੈਂਡਰੀ ਸੈਟਅਪ ਹੈ। ਰੀਅਰ ਕੈਮਰਾ ਅਪਚਰਰ ਐੱਫ/1.8 ਅਤੇ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਦਾ ਅਪਰਚਰ ਐੱਫ/2.0 ਨਾਲ 16 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3750 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਗੱਲ ਕੀਤੀ ਜਾਵੇ ਕੀਮਤ ਦੀ ਤਾਂ ਇਸ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 14,999 ਰੁਪਏ, 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 16,999 ਰੁਪਏ ਅਤੇ 6ਜੀ.ਬੀ.+128ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 18,999 ਰੁਪਏ 'ਚ ਉਪਲੱਬਧ ਹੈ।
ਏਡੋਬ ਦੇ CEO ਸ਼ਾਂਤਨੂੰ ਨਾਰਾਇਣ ‘ਫਾਰਚੂਨ ਬਿਜ਼ਨੈੱਸ ਪਰਸਨ ਆਫ ਦਿ ਯੀਅਰ’ ਦੀ ਸੂਚੀ ’ਚ
NEXT STORY