ਨਵੀਂ ਦਿੱਲੀ (ਯੂ. ਐੱਨ. ਆਈ.)– ਚਾਲੂ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੌਰਾਨ ਅਹਿਮਦਾਬਾਦ, ਬੇਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ ਵਰਗੇ ਪ੍ਰਮੁੱਖ 8 ਮਹਾਨਗਰਾਂ ਸਮੇਤ 50 ਵੱਡੇ ਸ਼ਹਿਰਾਂ ’ਚੋਂ 43 ਸ਼ਹਿਰਾਂ ਵਿੱਚ ਘਰਾਂ ਦੀ ਕੀਮਤਾਂ ਵੱਧ ਗਈਆਂ ਹਨ। ਇਹ ਤੱਥ ਨੈਸ਼ਨਲ ਹਾਊਸਿੰਗ ਬੈਂਕ (ਐੱਨ. ਐੱਚ. ਬੀ.) ਵਲੋਂ ਬੁੱਧਵਾਰ ਨੂੰ ਜਾਰੀ ਹਾਊਸਿੰਗ ਪ੍ਰਾਈਸ ਇੰਡੈਕਸ (ਐੱਚ. ਪੀ. ਆਈ.) ਵਿੱਚ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਪਹਿਲੀ ਤਿਮਾਹੀ ਵਿੱਚ ਕੋਲਕਾਤਾ, ਮੁੰਬਈ ਅਤੇ ਪੁਣੇ ’ਚ ਵੀ ਜਾਇਦਾਦ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਐੱਨ. ਐੱਚ. ਬੀ. ਰੈਸੀਡੈਕਸ ਨਾਂ ਦੇ ਹਾਊਸਿੰਗ ਪ੍ਰਾਈਸ ਇੰਡੈਕਸ ਤਿਮਾਹੀ ਆਧਾਰ ’ਤੇ ਚੋਣਵੇਂ 50 ਸ਼ਹਿਰਾਂ ਵਿੱਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ’ਤੇ ਨਜ਼ਰ ਰੱਖਦਾ ਹੈ। ਇਸ ਸੂਚਕ ਅੰਕ ਲਈ ਤੁਲਨਾ ਦਾ ਆਧਾਰ ਵਿੱਤੀ ਸਾਲ 2017-18 ਦੀਆਂ ਕੀਮਤਾਂ ਨੂੰ ਰੱਖਿਆ ਗਿਆ ਹੈ। ਬੁੱਧਵਾਰ ਇਸ ਰਿਪੋਰਟ ਮੁਤਾਬਕ ਭਾਰਤ ਦੇ ਅੱਠ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਾਇਮਰੀ ਰਿਹਾਇਸ਼ੀ ਬਾਜ਼ਾਰਾਂ ਵਿੱਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਜਾਇਦਾਦ ਦੀਆਂ ਕੀਮਤਾਂ ਵਿੱਚ ਵਾਧਾ ਕਿਤੇ ਇਕ ਫ਼ੀਸਦੀ ਤੋਂ ਘੱਟ ਅਤੇ ਕਿਤੇ 9 ਫ਼ੀਸਦੀ ਤੱਕ ਦੇਖਿਆ ਗਿਆ। ਇਨ੍ਹਾਂ ਵਿੱਚ ਅਹਿਮਦਾਬਾਦ ਵਿੱਚ ਕੀਮਤਾਂ ਵਿੱਚ ਸਾਲਾਨਾ ਆਧਾਰ ’ਤੇ 9.1 ਫ਼ੀਸਦੀ, ਬੇਂਗਲੁਰੂ (8.9 ਫ਼ੀਸਦੀ), ਚੇਨਈ (1.1 ਫ਼ੀਸਦੀ), ਦਿੱਲੀ (0.8 ਫ਼ੀਸਦੀ), ਹੈਦਰਾਬਾਦ (6.9 ਫ਼ੀਸਦੀ), ਕੋਲਕਾਤਾ (7.8 ਫ਼ੀਸਦੀ), ਮੁੰਬਈ (2.9 ਫ਼ੀਸਦੀ), ਅਤੇ ਪੁਣੇ ’ਚ (6.1 ਫ਼ੀਸਦੀ) ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਵੱਖ-ਵੱਖ ਸ਼ਹਿਰਾਂ ’ਚ ਘਰਾਂ ਦੀਆਂ ਕੀਮਤਾਂ ’ਚ ਬਦਲਾਅ ਦਾ ਅਨੁਪਾਤ ਵੱਖ-ਵੱਖ
ਬੈਂਕਾਂ ਅਤੇ ਹਾਊਸਿੰਗ ਫਾਇਨਾਂਸ ਕੰਪਨੀਆਂ ਤੋਂ ਇਕੱਠੇ ਕੀਤੇ ਗਏ 50 ਸ਼ਹਿਰਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੇ ਮੁੱਲਾਂਕਣ ਡਾਟਾ ਦੇ ਆਧਾਰ ’ਤੇ ਐੱਚ. ਪੀ. ਆਈ. ਸੂਚਕਾਂਕ ’ਚ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਦੌਰਾਨ ਸਾਲਾਨਾ ਆਧਾਰ ’ਤੇ 4.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 7 ਫ਼ੀਸਦੀ ਦੀ ਵਾਧਾ ਦਰ ਸੀ। ਵੱਖ-ਵੱਖ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਦਾ ਅਨੁਪਾਤ ਵੱਖ-ਵੱਖ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਉਦਾਹਰਣ ਲਈ ਇਸ ਦੌਰਾਨ ਗੁਰੂਗ੍ਰਾਮ ਵਿੱਚ ਕੀਮਤਾਂ ਸਾਲਾਨਾ ਆਧਾਰ ’ਤੇ 20.1 ਫ਼ੀਸਦੀ ਉੱਚੀਆਂ ਹੋਈਆਂ ਹਨ, ਜਦਕਿ ਲੁਧਿਆਣਾ ਵਿੱਚ ਪ੍ਰਾਇਮਰੀ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਇਕ ਸਾਲ ਪਹਿਲਾਂ ਦੀ ਤੁਲਨਾ ਵਿੱਚ 19.4 ਫ਼ੀਸਦੀ ਦੀ ਗਿਰਾਵਟ ਰਹੀ। ਐੱਨ. ਐੱਚ. ਬੀ. ਨੇ ਕਿਹਾ ਕਿ ਸਰਵੇ ਵਿੱਚ ਸ਼ਾਮਲ 50 ’ਚੋਂ 7 ਸ਼ਹਿਰਾਂ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਹੋਮ ਲੋਨ ’ਤੇ ਵਿਆਜ ਦੀਆਂ ਦਰਾਂ ਹਾਲੇ ਵੀ ਮਹਾਂਮਾਰੀ ਤੋਂ ਪਹਿਲਾਂ ਦੀਆਂ ਦਰਾਂ ਦੇ ਮੁਕਾਬਲੇ ਘੱਟ ਹਨ, ਜਿਸ ਨਾਲ ਕੁੱਲ ਮਿਲਾ ਕੇ ਜਾਇਦਾਦਾਂ ਖਰੀਦਦਾਰਾਂ ਦੀ ਵਿੱਤੀ ਸਮਰੱਥਾ ਵਿੱਚ ਬਣੀਆਂ ਹੋਈਆਂ ਹਨ।
ਐੱਚ. ਪੀ .ਆਈ ਸੂਚਕਾਂਕ ਦੇ ਅਨੁਸਾਰ ਸਪਲਾਈ ਪੱਖੋਂ ਨਿਰਮਾਣ ਅਧੀਨ ਅਤੇ ਨਾ ਵਿਕਣ ਵਾਲੇ ਤਿਆਰ-ਟੂ-ਮੂਵ-ਇਨ ਘਰਾਂ ਦੀਆਂ ਕੀਮਤਾਂ ਪਹਿਲੀ ਤਿਮਾਹੀ ਵਿੱਚ ਸਾਲ-ਦਰ-ਸਾਲ 12.2 ਫ਼ੀਸਦੀ ਤੋਂ ਉੱਪਰ ਸਨ। ਇਕ ਸਾਲ ਪਹਿਲਾਂ ਇਨ੍ਹਾਂ ਦਾ ਪੱਧਰ ਸਾਲਾਨਾ ਆਧਾਰ ’ਤੇ 5.7 ਫ਼ੀਸਦੀ ਉੱਚਾ ਸੀ। ਸਪਲਾਈ ਪੱਖੋਂ ਨਿਊ ਟਾਊਨ ਕੋਲਕਾਤਾ ਵਿੱਚ ਕੀਮਤਾਂ ਵਿੱਚ ਸਭ ਤੋਂ ਵੱਧ 33.7 ਫ਼ੀਸਦੀ ਦਾ ਵਾਧਾ ਨਜ਼ਰ ਆਇਆ, ਜਦਕਿ ਰਾਜਕੋਟ ਵਿੱਚ ਭਾਅ ਇਕ ਸਾਲ ਪਹਿਲਾਂ ਦੀ ਤੁਲਨਾ ਵਿੱਚ 2.2 ਫ਼ੀਸਦੀ ਹੇਠਾਂ ਆ ਗਏ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ONDC ਵਿੱਤੀ ਸੇਵਾਵਾਂ, ਖੇਤੀਬਾੜੀ, ਨਿਰਮਾਣ, ਈ-ਕਾਮਰਸ ਖੇਤਰਾਂ 'ਚ ਪ੍ਰਦਾਨ ਕਰਦੈ ਵਿਕਾਸ ਦੇ ਮੌਕੇ: ਡੈਲੋਇਟ
NEXT STORY