ਨਵੀਂ ਦਿੱਲੀ — ਟਾਟਾ ਪਾਵਰ ਨੇ ਵਪਾਰਕ ਪੱਧਰ ਦੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਲਗਾਉਣ ਲਈ ਜਨਤਕ ਖੇਤਰ ਦੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਹੱਥ ਮਿਲਾਇਆ ਹੈ। ਇਸ ਦੇ ਤਹਿਤ ਦੇਸ਼ ਭਰ ਵਿਚ ਐੱਚ.ਪੀ.ਸੀ.ਐੱਲ. ਦੇ ਰਿਟੇਲ ਆਊਟਲੈਟ ਅਤੇ ਹੋਰ ਸਥਾਨਾਂ 'ਤੇ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।
ਟਾਟਾ ਪਾਵਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਸ ਬਾਰੇ 'ਚ ਐੱਚ.ਪੀ.ਸੀ.ਐੱਲ. ਨਾਲ ਸਮਝੌਤਾ ਕੀਤਾ ਹੈ। ਦੋਵੇਂ ਕੰਪਨੀਆਂ ਇਸ ਇਕਰਾਰਨਾਮੇ ਦੇ ਤਹਿਤ ਯੋਜਨਾ, ਵਿਕਾਸ ਅਤੇ ਦੇਸ਼ 'ਚ ਸਹੀ ਸਥਾਨਾਂ 'ਤੇ ਈ-ਵਾਹਨ ਚਾਰਜਿੰਗ ਦੇ ਫਰੇਮਵਰਕ ਲਈ ਸਹਿਯੋਗ ਕਰੇਗੀ।
ਇਨ੍ਹਾਂ ਈ-ਇਲੈਕਟ੍ਰਿਕ ਵਾਹਨਾਂ ਵਿਚ ਈ-ਕਾਰਾਂ, ਈ-ਰਿਕਸ਼ਾ, ਈ-ਬਾਈਕ ਅਤੇ ਈ-ਬੱਸਾਂ ਸ਼ਾਮਲ ਹਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਕੰਪਨੀਆਂ ਇਸ ਤੋਂ ਇਲਾਵਾ ਵੀ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਸਹਿਯੋਗ ਦੀ ਸੰਭਾਵਨਾਂ ਦੇਖਣਗੇ।
ਟਾਟਾ ਪਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਕ ਨਿਰਦੇਸ਼ਕ ਪ੍ਰਵੀਰ ਸਿਨਹਾ ਨੇ ਬਿਆਨ 'ਚ ਕਿਹਾ ਕਿ ਐੱਚ.ਪੀ.ਸੀ.ਐੱਲ. ਨਾਲ ਸਾਂਝੇਦਾਰੀ ਤੋਂ ਖੁਸ਼ ਹਾਂ। ਇਹ ਮਹੱਤਵਪੂਰਣ ਹੈ ਕਿ ਸਾਡੇ ਗਾਹਕਾਂ ਨੂੰ ਰਵਾਇਤੀ ਹਦਾਂ ਤੋਂ ਇਲਾਵਾ ਸੇਵਾਵਾਂ ਦੇ ਵਿਸਥਾਰ ਦੀ ਦ੍ਰਿਸ਼ਟੀ ਨਾਲ ਇਹ ਕਦਮ ਮਹੱਤਵਪੂਰਣ ਹੈ।'
L&T ਦੇ ਬਿਜਲੀ ਕਾਰੋਬਾਰ ਨੂੰ ਮਿਲਿਆ 1,400 ਕਰੋੜ ਰੁਪਏ ਦਾ ਠੇਕਾ
NEXT STORY